ਨਵੀਂ ਦਿੱਲੀ— ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਇਕ ਦਿਨ ਬਾਅਦ ਮਨੀ ਲਾਡਰਿੰਗ ਦੇ ਮਾਮਲੇ 'ਚ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ, ਪਤਨੀ ਅਤੇ ਧੀ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ।
ਸ਼ੁੱਕਰਵਾਰ ਨੂੰ ਕੀਤੀ ਗਈ ਇਸ ਕਾਰਵਾਈ ਅਧੀਨ ਈ. ਡੀ. ਨੇ ਵੀਰਭੱਦਰ ਦੇ ਪਰਿਵਾਰ ਦੀ 5.6 ਕਰੋੜ ਦੀ ਸੰਪਤੀ ਜ਼ਬਤ ਕਰ ਲਈ ਹੈ। ਇਸ 'ਚ ਵੀਰਭੱਦਰ ਦੇ ਪੁੱਤਰ ਵਿਕਰਮਦਿੱਤਯ ਦੇ ਦਿੱਲੀ ਡੇਰਾ ਮੰਡੀ ਸਥਿਤ 4.2 ਕਰੋੜ ਦਾ ਫਾਰਮ ਹਾਊਸ ਵੀ ਸ਼ਾਮਲ ਹੈ। ਮਨੀ ਲਾਡਰਿੰਗ ਨਾਲ ਸਬੰਧਿਤ ਸਾਲ 2015 'ਚ ਈ. ਡੀ. ਵਲੋਂ ਦਰਜ ਕੀਤੇ ਗਏ ਮੁਕੱਦਮੇ ਤੋਂ ਬਾਅਦ ਹੁਣ ਤੱਕ ਵੀਰਭੱਦਰ ਪਰਿਵਾਰ ਦੀ 40 ਕਰੋੜ ਦੀ ਸੰਪਤੀ ਜ਼ਬਤ ਕੀਤੀ ਗਈ ਹੈ।
ਆਰੂਸ਼ੀ ਹੱਤਿਆਕਾਂਡ : ਹੇਮਰਾਜ ਦੀ ਪਤਨੀ ਨੇ ਕਿਹਾ, ''ਕੀ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ?''
NEXT STORY