ਉਦੈਪੁਰ—ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਾਰਜਕਾਰਲ 'ਚ ਮੀਡੀਆ ਅਧਿਕਾਰੀ ਵਿਨੋਦ ਜੈਨ ਨੇ ਆਪਣੇ ਬੇਟੇ ਦਾ ਨਾਂ ਕਾਂਗਰਸ ਜੈਨ ਰੱਖਿਆ ਹੈ। ਵਿਨੋਦ ਜੈਨ ਨੂੰ ਮੰਗਲਵਾਰ ਨੂੰ ਆਪਣੇ ਨਵਜੰਮੇ ਬੱਚੇ ਦਾ ਜਨਮ ਪ੍ਰਮਾਣ ਪੱਤਰ ਵੀ ਮਿਲ ਗਿਆ। ਇਸ 'ਚ ਬੱਚੇ ਦਾ ਨਾਂ ਕਾਂਗਰਸ ਜੈਨ ਲਿਖਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਨੋਦ ਜੈਨ ਅਤੇ ਉਸ ਦਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਵਿਨੋਦ ਜੈਨ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਵੀ ਉਨ੍ਹਾਂ ਦੇ ਪਦਚਿੰਨ੍ਹਾਂ 'ਤੇ ਚੱਲੇ, ਇਸ ਲਈ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਂ ਕਾਂਗਰਸ ਪਾਰਟੀ ਦੇ ਨਾਂ 'ਤੇ ਰੱਖਿਆ। ਵਿਨੋਦ ਜੈਨ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਕੁਝ ਮੈਂਬਰ ਬੱਚੇ ਦਾ ਨਾਂ ਕਾਂਗਰਸ ਬੁਲਾਉਣ ਲਈ ਤਿਆਰ ਨਜ਼ਰ ਨਹੀਂ ਆਏ ਪਰ ਮੈਂ ਇਸ ਨੂੰ ਲੈ ਕੇ ਪੱਕਾ ਵਾਅਦਾ ਕੀਤਾ ਸੀ, ਇਸ ਲਈ ਉਨ੍ਹਾਂ ਦੇ ਆਉਣ ਤੱਕ ਉੱਡੀਕ ਕੀਤੀ। ਮੇਰਾ ਬੱਚਾ ਜੁਲਾਈ 'ਚ ਪੈਦਾ ਹੋਇਆ ਸੀ ਪਰ ਮੈਨੂੰ ਉਸ ਦਾ ਜਨਮ ਪ੍ਰਮਾਣ ਪੱਤਰ ਹਾਸਲ ਕਰਨ 'ਚ ਕਾਫੀ ਟਾਈਮ ਲੱਗ ਗਿਆ। ਸੂਬਾ ਸਰਕਾਰ ਨੇ ਉਸ ਦਾ ਜਨਮ ਪ੍ਰਮਾਣ ਪੱਤਰ ਜਾਰੀ ਕੀਤਾ ਹੈ ਜਿਸ 'ਚ ਉਸ ਦੇ ਨਾਂ ਕਾਂਗਰਸ ਜੈਨ ਲਿਖਿਆ ਹੈ।
ਉਨ੍ਹਾਂ ਕਿਹਾ ਕਿ ਮੈਂ ਅਸ਼ੋਕ ਗਹਿਲੋਤ ਤੋਂ ਪ੍ਰਭਾਵਿਤ ਹਾਂ ਅਤੇ ਮੈਂ ਉਨ੍ਹਾਂ ਦੇ ਨਾਲ ਹਾਂ ਅਤੇ ਇਸ ਦੇ ਨਾਲ ਹੀ ਮੈਂ ਸੋਚਦਾ ਹਾਂ ਕਿ ਜਦੋਂ ਮੇਰਾ ਬੱਚਾ 18 ਸਾਲ ਦਾ ਹੋਵੇਗਾ ਤਾਂ ਉਹ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕਰੇਗਾ। ਦੱਸ ਦੇਈਏ ਕਿ ਬੱਚੇ ਦਾ ਜੁਲਾਈ 2019 'ਚ ਜਨਮ ਹੋਇਆ ਸੀ। ਇਹ ਵਿਨੋਦ ਜੈਨ ਦੀ ਦੂਜੀ ਸੰਤਾਨ ਹੈ। ਉਨ੍ਹਾਂ ਦੀ ਇਕ ਬੇਟੀ ਪਹਿਲਾਂ ਤੋਂ ਹੀ ਹੈ। ਵਿਨੋਦ ਨੇ ਕਿਹਾ ਕਿ ਮੈਂ ਇਸ ਉਮੀਦ ਦੇ ਨਾਲ ਉਸ ਦਾ ਨਾਂ ਕਾਂਗਰਸ ਰੱਖਿਆ ਹੈ ਕਿ ਮੇਰਾ ਬੇਟਾ ਕਾਂਗਰਸ ਪਾਰਟੀ 'ਚ ਸਰਗਰਮ ਭੂਮਿਕਾ ਨਿਭਾਏਗਾ।
ਪੰਜਾਬ ਨੂੰ ਮਿਲਣ ਜਾ ਰਹੀ ਹੈ ਸੌਗਾਤ, ਪਟਨਾ ਸਾਹਿਬ ਜਾਣਾ ਹੋ ਜਾਏਗਾ ਸੌਖਾ
NEXT STORY