ਮੇਰਠ - ਉੱਤਰ ਪ੍ਰਦੇਸ਼ ਦੇ ਮੇਰਠ ’ਚ ਇਲਾਜ ’ਚ ਲਾਪਰਵਾਹੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਸਾਲਾ ਇਕ ਬੱਚੇ ਦੀ ਅੱਖ ’ਤੇ ਸੱਟ ਲੱਗਣ ’ਤੇ ਇਕ ਨਿੱਜੀ ਹਸਪਤਾਲ ਦੇ ਵਾਰਡ ਬੁਆਏ ਨੇ ਇਲਾਜ ਦੀ ਬਜਾਏ 5 ਰੁਪਏ ਵਾਲੀ ਫੈਵੀਕੁਇੱਕ ਉਸ ਦੀ ਅੱਖ ’ਤੇ ਲਾ ਦਿੱਤੀ। ਇਸ ਤੋਂ ਬੱਚਾ ਰੋਣ ਲਗਾ ਅਤੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ।
ਘਟਨਾ ਜਾਗ੍ਰਤੀ ਵਿਹਾਰ ਐਕਸਟੈਂਸ਼ਨ ਸਥਿਤ ਅਪਾਰਟਮੈਂਟ ਦੀ ਹੈ, ਜਿੱਥੇ ਜਸਪ੍ਰਿੰਦਰ ਸਿੰਘ ਦਾ ਪੁੱਤਰ ਮਨਰਾਜ ਖੇਡਦੇ ਸਮੇਂ ਜ਼ਖ਼ਮੀ ਹੋ ਗਿਆ ਸੀ। ਪਰਿਵਾਰਕ ਮੈਂਬਰ ਉਸ ਨੂੰ ਮੰਗਲ ਪਾਂਡੇ ਨਗਰ ਸਥਿਤ ਇਕ ਨਿੱਜੀ ਹਸਪਤਾਲ ਲੈ ਕੇ ਗਏ ਪਰ ਡਾਕਟਰ ਦੀ ਜਗ੍ਹਾ ਵਾਰਡ ਬੁਆਏ ਨੇ ਹੀ ਇਲਾਜ ਸ਼ੁਰੂ ਕਰ ਦਿੱਤਾ ਅਤੇ ਅੱਖ ’ਤੇ ਫੈਵੀਕੁਇੱਕ ਲਾ ਦਿੱਤੀ। ਵਿਰੋਧ ਕਰਨ ’ਤੇ ਹਸਪਤਾਲ ਸਟਾਫ ਨੇ ਉਨ੍ਹਾਂ ਨਾਲ ਬੁਰਾ ਵਿਵਹਾਰ ਵੀ ਕੀਤਾ। ਬੱਚੇ ਦੀ ਹਾਲਤ ਖ਼ਰਾਬ ਹੋਣ ’ਤੇ ਪਰਿਵਾਰ ਵਾਲੇ ਉਸ ਨੂੰ ਦੂਜੇ ਹਸਪਤਾਲ ਲੈ ਗਏ, ਜਿੱਥੇ ਉਸ ਦਾ ਸਹੀ ਇਲਾਜ ਕੀਤਾ ਗਿਆ। ਮਾਮਲੇ ਦੀ ਸ਼ਿਕਾਇਤ ਸੀ. ਐੱਮ. ਓ. ਡਾ. ਅਸ਼ੋਕ ਕਟਾਰੀਆ ਨੂੰ ਕੀਤੀ ਗਈ। ਸੀ. ਐੱਮ. ਓ. ਨੇ ਹਸਪਤਾਲ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮੁਲਜ਼ਮਾਂ ’ਤੇ ਕਾਰਵਾਈ ਦੀ ਗੱਲ ਕਹੀ ਹੈ।
ਭਾਰਤ ਗਰੀਬੀ ਘੱਟ ਕਰਨ ਦੇ ਟੀਚੇ ਨੂੰ ਹਾਸਲ ਕਰਨ ਦੇ ਰਸਤੇ ’ਤੇ : ਯੂਨੀਸੈਫ
NEXT STORY