ਨਵੀਂ ਦਿੱਲੀ (ਭਾਸ਼ਾ) – ਭਾਰਤ 2030 ਦੀ ਸਮਾਂ-ਹੱਦ ਤੋਂ ਪਹਿਲਾਂ ਗਰੀਬੀ ਨੂੰ ਅੱਧਾ ਕਰਨ ਦੇ ਆਪਣੇ ਲਗਾਤਾਰ ਵਿਕਾਸ ਟੀਚੇ (ਐੱਸ. ਡੀ. ਜੀ.) ਨੂੰ ਹਾਸਲ ਕਰਨ ਦੇ ਰਸਤੇ ’ਤੇ ਹੈ। ਹਾਲਾਂਕਿ ਲੱਖਾਂ ਬੱਚੇ ਅਜੇ ਵੀ ਸਿੱਖਿਆ, ਸਿਹਤ ਤੇ ਸਾਫ ਪਾਣੀ ਵਰਗੀਆਂ ਬੁਨਿਆਦੀ ਸੇਵਾਵਾਂ ਤਕ ਪਹੁੰਚ ’ਚ ਵੱਡੀ ਕਮੀ ਦਾ ਸਾਹਮਣਾ ਕਰ ਰਹੇ ਹਨ। ਇਹ ਜਾਣਕਾਰੀ ਯੂਨੀਸੈਫ ਨੇ ਦਿੱਤੀ।
‘ਦਿ ਸਟੇਟ ਆਫ ਦਿ ਵਰਲਡਜ਼ ਚਿਲਡਰਨ 2025 : ਐਂਡਿੰਗ ਚਾਈਲਡ ਪਾਵਰਟੀ-ਅਵਰ ਸ਼ੇਅਰਡ ਇੰਪੈਰੇਟਿਵ’ ਰਿਪੋਰਟ ਅਨੁਸਾਰ ਭਾਰਤ ਵਿਚ ਲੱਗਭਗ 20.6 ਕਰੋੜ ਬੱਚੇ ਜੋ ਦੇਸ਼ ਦੀ ਬਾਲ ਆਬਾਦੀ ਦਾ ਲੱਗਭਗ ਅੱਧਾ ਹਿੱਸਾ ਹਨ, ਸਿੱਖਿਆ, ਸਿਹਤ, ਰਿਹਾਇਸ਼, ਖੁਰਾਕ, ਸਾਫ ਪਾਣੀ ਤੇ ਸਫਾਈ ਸਮੇਤ 6 ਜ਼ਰੂਰੀ ਸੇਵਾਵਾਂ ’ਚੋਂ ਘੱਟੋ-ਘੱਟ ਇਕ ਤਕ ਪਹੁੰਚ ਤੋਂ ਵਾਂਝੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ, ‘‘ਇਨ੍ਹਾਂ ਵਿਚੋਂ ਇਕ-ਤਿਹਾਈ ਤੋਂ ਵੀ ਘੱਟ (6.2 ਕਰੋੜ) ਬੱਚਿਆਂ ਦੀ ਪਹੁੰਚ 2 ਜਾਂ ਉਸ ਤੋਂ ਵੱਧ ਬੁਨਿਆਦੀ ਸੇਵਾਵਾਂ ਤਕ ਨਹੀਂ ਹੈ ਅਤੇ ਉਨ੍ਹਾਂ ਨੂੰ 2 ਜਾਂ ਵੱਧ ਕਮੀਆਂ ਤੋਂ ਉਭਰਨ ਲਈ ਹੁਣ ਵੀ ਸਹਾਇਤਾ ਦੀ ਲੋੜ ਹੈ।’’
ਸਮੁੰਦਰੀ ਜਹਾਜ਼ ਰਾਹੀਂ ਡੂੰਘੇ ਸਮੁੰਦਰ ’ਚ ‘ਜਾਂਚ’ ਕਰੇਗਾ ਭਾਰਤ
NEXT STORY