ਕਾਨਪੁਰ— ਉੱਤਰ-ਪ੍ਰਦੇਸ਼ 'ਚ ਕਾਨਪੁਰ ਜ਼ਿਲੇ ਦੇ ਨਵਾਬਗੰਜ ਖੇਤਰ 'ਚ ਅੱਜ ਇਕ ਬੋਰਵੈੱਲ 'ਚ 2 ਸਾਲ ਦੀ ਬੱਚੀ ਦੇ ਡਿੱਗ ਜਾਣ ਨਾਲ ਹੜਕੰਪ ਬੱਚ ਗਿਆ। ਪੁਲਸ ਮੁਤਾਬਕ ਗੋਂਡਾ ਵਾਸੀ ਸੋਨੂੰ ਆਪਣੀ ਪਤਨੀ ਸ਼ਾਮਾ ਅਤੇ ਬੱਚੀ ਨਾਲ ਪੱਥਰੀ ਦਾ ਇਲਾਜ ਕਰਵਾਉਣ ਲਈ ਆਪਣੇ ਰਿਸ਼ਤੇਦਾਰ ਦੇ ਇਥੇ ਆਏ ਹਨ। ਇਸੇ ਕਾਰਨ ਇਹ ਲੋਕ ਇਥੇ ਰੁੱਕੇ ਹੋਏ ਸਨ। ਸ਼ਾਮਾ ਦਾ ਕਹਿਣਾ ਹੈ ਕਿ ਸਵੇਰੇ ਉਹ ਟਾਇਲਟ ਲਈ ਪਲਾਟ 'ਚ ਗਈ। ਉਸ ਸਮੇਂ ਉਸ ਦੀ ਬੇਟੀ ਉਸ ਨਾਲ ਸੀ। ਜਦੋਂ ਉਹ ਵਾਪਸ ਆ ਰਹੀ ਸੀ ਤਾਂ ਇਸੇ ਦੌਰਾਨ ਉਸ ਦੀ ਬੇਟੀ ਨੇ ਹੱਥ ਛੁਡਾ ਲਿਆ ਅਤੇ ਭੱਜਣ ਲੱਗੀ।
ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਖੋਦੇ ਹੋਏ ਬੋਰਵੈੱਲ 'ਚ ਡਿੱਗ ਗਈ। ਉਥੇ ਹੀ ਦੂਜੇ ਪਾਸੇ ਬੱਚੀ ਦੇ ਮਾਸੜ ਦਾ ਕਹਿਣਾ ਹੈ ਕਿ ਬੱਚੀ ਦੇ ਬੋਰਵੈੱਲ 'ਚ ਡਿੱਗਦੇ ਹੀ ਉਸ ਦੀ ਮਾਂ ਬੇਹੋਸ਼ ਹੋ ਗਈ। ਗੁਆਂਢੀਆਂ ਨੇ ਬੱਚੀ ਦੇ ਡਿੱਗਣ ਦੀ ਖਬਰ ਪਰਿਵਾਰ ਵਾਲਿਆਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚੀ। ਪਰਿਵਾਰ ਵਾਲਿਆਂ ਨੇ ਪੁਰੀ ਘਟਨਾ ਪੁਲਸ ਨੂੰ ਦੱਸੀ, ਜਿਸ ਤੋਂ ਬਾਅਦ ਉਹ ਬਚਾਅ ਕੰਮ 'ਚ ਜੁੱਟ ਗਏ। ਬੱਚੀ ਨੂੰ ਬਚਾਅ ਦਾ ਕੰਮ ਅਜੇ ਜਾਰੀ ਹੈ। ਬੱਚੀ ਨੂੰ ਸਾਹ ਲੈਣ 'ਚ ਮੁਸ਼ਕਿਲ ਨਾ ਹੋਵੇ, ਇਸ ਦੇ ਲਈ ਆਕਸੀਜ਼ਨ ਬੋਰਵੈੱਲ ਦੇ ਅੰਦਰ ਪਹੁੰਚਾਈ ਜਾ ਰਹੀ ਹੈ।
ਚੋਣਾਵੀ ਰੰਜ਼ਿਸ਼ ਕਾਰਨ ਵਿਅਕਤੀ ਨੂੰ ਪੈਟਰੋਲ ਛਿੜਕ ਕੇ ਸਾੜਿਆ
NEXT STORY