ਪਣਜੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਰੇਪ ਮਾਮਲਿਆਂ 'ਚ ਟ੍ਰਾਇਲ ਵਧ ਤੋਂ ਵਧ 2 ਮਹੀਨੇ 'ਚ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਵੈਸਟਰਨ ਜੋਨ ਕਾਊਂਸਿਲ ਦੀ ਰਾਜ ਸਰਕਾਰਾਂ ਨੂੰ ਗ੍ਰਹਿ ਮੰਤਰੀ ਨੇ ਨਿਰਦੇਸ਼ ਦਿੱਤਾ ਕਿ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਯੌਨ ਸ਼ੋਸ਼ਣ ਦੇ ਕੇਸ 'ਚ 2 ਮਹੀਨਿਆਂ ਅੰਦਰ ਟ੍ਰਾਇਲ ਹੋਣਾ ਚਾਹੀਦਾ। ਇਸ ਲਈ ਰਾਜ ਸਰਕਾਰਾਂ ਨੂੰ ਨਿਯਮਿਤ ਤੌਰ 'ਤੇ ਮਾਨੀਟਰਿੰਗ ਦੀ ਵਿਵਸਥਾ ਬਣਾਉਣੀ ਹੋਵੇਗੀ।
2 ਮਹੀਨਿਆਂ ਅੰਦਰ ਸ਼ੁਰੂ ਹੋਵੇਗੀ ਨਿਗਰਾਨੀ
ਵੈਸਟਰਨ ਜੋਨਲ ਕਾਊਂਸਿਲ ਦੀ 24ਵੀਂ ਬੈਠਕ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਨੇ ਇਹ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ,''ਮੁੱਖ ਸਕੱਤਰ ਨੂੰ ਵਿਅਕਤੀਗੱਤ ਤੌਰ 'ਤੇ ਨਾਬਾਲਗਾਂ ਨਾਲ ਹੋਣ ਵਾਲੇ ਬਲਾਤਕਾਰ ਅਤੇ ਯੌਨ ਹਿੰਸਾ ਦੇ ਮਾਮਲਿਆਂ 'ਚ ਟ੍ਰਾਇਲ 2 ਮਹੀਨਿਆਂ ਅੰਦਰ ਸ਼ੁਰੂ ਹੋਵੇ ਇਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ।'' ਵੈਸਟਰਨ ਜੋਨਲ ਕਾਊਂਸਿਲ 'ਚ ਗੋਆ, ਗੁਜਰਾਤ, ਮਹਾਰਾਸ਼ਟਰ ਅਤੇ ਦਮਨ-ਦੀਵ, ਦਾਦਰਾ ਨਗਰ ਹਵੇਲੀ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹੋਣਗੇ।
ਅਰਥਵਿਵਸਥਾ 'ਚ ਵੈਸਟਰਨ ਜੋਨ ਦਾ ਵੱਡਾ ਯੋਗਦਾਨ
ਸ਼ਾਹ ਨੇ ਭਾਰਤੀ ਅਰਥਵਿਵਸਥਾ ਲਈ ਵੈਸਟਰਨ ਜੋਨ ਦੇ ਯੋਗਦਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ 'ਚ ਵੈਸਟਰਨ ਜੋਨ ਦਾ ਯੋਗਦਾਨ ਵੱਡਾ ਹੈ। ਦੇਸ਼ ਦੀ ਕੁੱਲ ਜੀ.ਡੀ.ਪੀ. ਦਾ 24 ਫੀਸਦੀ ਯੋਗਦਾਨ ਵੈਸਟਰਨ ਜੋਨ ਦਾ ਹੈ ਅਤੇ ਦੇਸ਼ ਦੇ ਕੁੱਲ ਨਿਰਯਾਤ 'ਚੋਂ ਇਹ ਹਿੱਸਾ 45 ਫੀਸਦੀ ਹੈ। ਡੋਨਾ ਪਾਓਲੋ 'ਚ ਹੋਈ ਮੀਟਿੰਗ 'ਚ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ। ਇਸ ਬੈਠਕ 'ਚ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਕਈ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
ਹੜ੍ਹ ਪ੍ਰਭਾਵਿਤਾਂ ਲਈ ਚਿੰਤਾ ਕੀਤੀ ਜ਼ਾਹਰ
ਅਮਿਤ ਸ਼ਾਹ ਨੇ ਗੁਜਰਾਤ, ਮਹਾਰਾਸ਼ਟਰ ਅਤੇ ਗੋਆ 'ਚ ਆਏ ਹੜ੍ਹ ਪ੍ਰਭਾਵਿਤਾਂ ਲਈ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਰਾਜਾਂ ਦੇ ਮੁੱਖ ਮੰਤਰੀਆਂ ਤੋਂ ਹੜ੍ਹ ਪ੍ਰਭਾਵਿਤਾਂ ਦੀ ਹਰ ਸੰਭਵ ਮਦਦ ਦਾ ਨਿਰਦੇਸ਼ ਦਿੱਤਾ। ਨਾਲ ਹੀ ਕੇਂਦਰ ਸਰਕਾਰ ਨੂੰ ਇਸ ਨਾਲ ਨਜਿੱਠਣ ਲਈ ਆਪਣੀ ਲੋੜ ਦੱਸਣ ਦੀ ਵੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੜ੍ਹ ਨਾਲ ਹੋਏ ਨੁਕਸਾਨ ਦੇ ਆਕਲਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੇਂਦਰ ਇਸ ਲਈ ਰਾਜ ਸਰਕਾਰਾਂ ਦਾ ਇੰਤਜ਼ਾਰ ਨਹੀਂ ਕਰ ਰਹੀ ਹੈ।
CM ਖੱਟੜ ਦੀ 'ਜਨ ਅਸ਼ੀਰਵਾਦ ਯਾਤਰਾ' ਪਹੁੰਚੀ ਪਾਨੀਪਤ, ਕਈ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
NEXT STORY