ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚੇ ‘ਫਾਸਟਰ ਕੇਅਰ’ (ਅਸਥਾਈ ਦੇਖਭਾਲ ਪਾਲਣ ਵਿਵਸਥਾ) ਦੇ ਲਈ ਯੋਗ ਨਹੀਂ ਹਨ। ਸਰਕਾਰ ਵੱਲੋਂ ਇਹ ਸਪੱਸ਼ਟੀਕਰਨ ਨਵੇਂ ਨਿਯਮਾਂ ਦੀਆਂ ਵੱਖੋ-ਵੱਖਰੀਆਂ ਵਿਆਖਿਆਵਾਂ ’ਤੇ ਚਿੰਤਾ ਪ੍ਰਗਟਾਏ ਜਾਣ ਦੇ ਬਾਅਦ ਜਾਰੀ ਕੀਤਾ ਗਿਆ ਹੈ।
‘ਫਾਸਟਰ ਕੇਅਰ’ ਇਕ ਅਜਿਹੀ ਵਿਵਸਥਾ ਹੈ, ਜਿਸ ਵਿਚ ਉਨ੍ਹਾਂ ਬੱਚਿਅਆਂ ਨੂੰ ਕਿਸੇ ਹੋਰ ਪਰਿਵਾਰ ਵਿਚ ਰੱਖਿਆ ਜਾਂਦਾ ਹੈ, ਜਿਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਦੀ ਦੇਖਭਾਲ ਕਰਨ ’ਚ ਅਸਮਰੱਥ ਹੁੰਦੇ ਹਨ ਪਰ ਉਂਝ ਬੱਚਿਆਂ ਨੂੰ ਗੋਦ ਲੈਣ ਲਈ ਕਾਨੂੰਨੀ ਤੌਰ ’ਤੇ ਮੁਹੱਈਆ ਐਲਾਨਿਆ ਨਹੀਂ ਕੀਤਾ ਗਿਆ ਹੁੰਦਾ ਹੈ।
ਇਹ ਦੇਖਭਾਲ ਸਰਕਾਰ ਜਾਂ ਕਿਸੇ ਸਮਾਜਿਕ ਸੰਸਥਾ ਦੀ ਨਿਗਰਾਨੀ ਵਿਚ ਹੁੰਦੀ ਹੈ। ਕੇਂਦਰੀ ਗੋਦ ਲੈਣ ਸਰੋਤ ਅਥਾਰਟੀ (ਸੀ. ਏ. ਆਰ. ਏ.) ਨੇ ਕਿਹਾ ਕਿ ਕੁਝ ਏਜੰਸੀਆਂ ਨੇ ਨਿਯਮਾਂ ਦੀ ਵਿਆਖਿਆ ਦੇ ਸਬੰਧ ਵਿਚ ਮੁੱਦੇ ਉੱਠਾਏ ਸਨ, ਜਿਸ ਕਾਰਨ ਇਹ ਸਪੱਸ਼ਟੀਕਰਨ ਆਇਆ ਹੈ। ਮੈਮੋਰੰਡਮ ’ਚ ਕਿਹਾ ਗਿਆ ਹੈ, ‘‘ਇਸ ਲਈ, ਇਹ ਦੁਹਰਾਇਆ ਜਾਂਦਾ ਹੈ ਕਿ ਛੇ ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ‘ਫਾਸਟਰ ਕੇਅਰ’ ਦੇ ਅਧੀਨ ਨਹੀਂ ਰੱਖਿਆ ਜਾਵੇਗਾ।’’
ਦਿੱਲੀ 'ਚ 1 ਕਰੋੜ ਦੀ ਲੁੱਟ, ਅੱਧਾ ਕਿਲੋ ਸੋਨਾ ਤੇ 35 ਕਿਲੋ ਚਾਂਦੀ ਲੈ ਕੇ ਭੱਜੇ ਲੁਟੇਰੇ
NEXT STORY