ਅਮਰੋਹਾ- ਉੱਤਰ ਪ੍ਰਦੇਸ਼ ਦੇ ਅਮਰੋਹਾ 'ਚ 3 ਬੱਚਿਆਂ ਦੀ ਮਾਂ ਨੇ ਹਿੰਦੂ ਧਰਮ ਅਪਣਾਉਣ ਤੋਂ ਬਾਅਦ ਬੁੱਧਵਾਰ ਨੂੰ ਇਕ ਮੰਦਰ 'ਚ 12ਵੀਂ ਦੇ ਵਿਦਿਆਰਥੀ ਨਾਲ ਵਿਆਹ ਕਰ ਲਿਆ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਸਨਪੁਰ ਦੇ ਪੁਲਸ ਖੇਤਰ ਅਧਿਕਾਰੀ ਦੀਪ ਕੁਮਾਰ ਪੰਤ ਅਨੁਸਾਰ, ਸ਼ਬਨਮ ਹੁਣ ਸ਼ਿਵਾਨੀ ਬਣ ਗਈ ਹੈ ਅਤੇ ਉਸ ਦੇ ਮਾਤਾ-ਪਿਤਾ ਜਿਉਂਦੇ ਨਹੀਂ ਹਨ ਅਤੇ ਪਹਿਲੇ ਉਸ ਦਾ 2 ਵਾਰ ਵਿਆਹ ਹੋ ਚੁੱਕਿਆ ਹੈ ਅਤੇ ਇਹ ਉਸ ਦਾ ਤੀਜਾ ਵਿਆਹ ਹੈ।

ਉਨ੍ਹਾਂ ਕਿਹਾ ਕਿ ਸ਼ਿਵਾਨੀ ਨੇ ਪਹਿਲਾ ਵਿਆਹ ਮੇਰਠ 'ਚ ਇਕ ਵਿਅਕਤੀ ਨਾਲ ਕੀਤਾ ਸੀ ਪਰ ਉਸ ਦਾ ਤਲਾਕ ਹੋ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਸੈਦਨਵਲੀ ਵਾਸੀ ਤੌਫੀਕ ਨਾਲ ਵਿਆਹ ਕੀਤਾ ਜੋ 2011 'ਚ ਇਕ ਸੜਕ ਹਾਦਸੇ 'ਚ ਦਿਵਿਆਂਗ ਹੋ ਗਿਆ। ਪੰਤ ਨੇ ਕਿਹਾ ਕਿ ਹਾਲ ਦੇ ਦਿਨਾਂ 'ਚ ਇੱਥੇ ਦੇ ਰਹਿਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਸ਼ਿਵਾ ਨਾਲ ਉਸ ਦਾ ਸੰਬੰਧ ਬਣਿਆ ਅਤੇ ਉਸ ਨੇ 18 ਸਾਲ ਦੇ ਮੁੰਡੇ ਨਾਲ ਵਿਆਹ ਕਰ ਲਿਆ। ਪੁਲਸ ਅਨੁਸਾਰ ਪਿਛਲੇ ਸ਼ੁੱਕਰਵਾਰ ਨੂੰ ਸ਼ਬਨਮ ਨੇ ਤੌਫੀਕ ਤੋਂ ਤਲਾਕ ਲੈ ਲਿਆ ਅਤੇ ਹਿੰਦੂ ਧਰਮ ਅਪਣਾ ਲਿਆ, ਜਿਸ ਤੋਂ ਬਾਅਦ ਉਸ ਨੇ ਆਪਣਾ ਨਾਂ ਸ਼ਿਵਾਨੀ ਰੱਖ ਲਿਆ ਅਤੇ ਇਕ ਮੰਦਰ 'ਚ ਸ਼ਿਵਾ ਨਾਲ ਵਿਆਹ ਕਰ ਲਿਆ। ਸ਼ਿਵਾ ਦੇ ਪਿਤਾ ਦਾਤਾਰਾਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਦੇ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਪਰਿਵਾਰ ਖੁਸ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਦੋਵੇਂ ਸ਼ਾਂਤੀ ਨਾਲ ਜੀਵਨ ਬਿਤਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਨੇ ਹਾਦਸਾ ਪੀੜਤਾਂ ਲਈ ‘ਕੈਸ਼ਲੈੱਸ’ ਇਲਾਜ ਯੋਜਨਾ ’ਚ ਦੇਰੀ ਲਈ ਕੇਂਦਰ ਨੂੰ ਪਾਈ ਝਾੜ
NEXT STORY