ਮੈਲਬੋਰਨ - 2020 ਦੀ ਸ਼ੁਰੂਆਤ ਤੋਂ ਹੀ ਚੀਨ ਨੇ ਦੁਨੀਆ ਦੇ ਚੋਟੀ ਦੇ ਦੇਸ਼ਾਂ ਨਾਲ ਪੰਗਾ ਲਿਆ ਹੋਇਆ ਹੈ। ਇਸ ਨੂੰ ਲੈ ਕੇ ਕਈ ਦੇਸ਼ਾਂ ਵੱਲੋਂ ਚੀਨ 'ਤੇ ਨੱਥ ਪਾਉਣ ਲਈ ਕਈ ਅਭਿਆਨ ਜਾ ਰਹੇ ਹਨ। ਉਥੇ ਹੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 6 ਅਕਤੂਬਰ ਨੂੰ ਜਾਪਾਨ ਦੀ 2 ਦਿਨਾਂ ਯਾਤਰਾ 'ਤੋ ਟੋਕੀਓ ਜਾਣਗੇ। ਇਸ ਦੌਰਾਨ ਉਹ 4 ਦੇਸ਼ਾਂ ਦੇ ਗਠਜੋੜ ਦੀ ਮੰਤਰੀ ਪੱਧਰੀ ਬੈਠਕ ਵਿਚ ਹਿੱਸਾ ਲੈਣਗੇ। ਬੈਠਕ ਵਿਚ ਖੇਤਰੀ ਮਸਲਿਆਂ 'ਤੇ ਗੱਲਬਾਤ ਹੋ ਸਕਦੀ ਹੈ। ਉਥੇ ਕਵਾਡ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਬਿਆਨ ਨੇ ਚੀਨ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਨੇ ਆਖਿਆ ਹੈ ਕਿ ਉਹ ਆਪਣੀ ਵਿਸਥਾਰਵਾਦੀ ਨੀਤੀ ਤੋਂ ਬਾਜ਼ ਆਏ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਭਿੰਨ ਹਿੱਸਾ ਹੈ। ਆਓ ਜਾਣਦੇ ਹੈ ਕਵਾਡ ਦੇ ਬਾਰੇ ਵਿਚ :-
ਕਵਾਡ ਕੀ ਹੈ
ਕਵਾਡ ਮਤਲਬ 'ਕਵਾਡ੍ਰੀਲੈਟਰਲ ਸਕਿਓਰਿਟੀ ਡਾਇਲਾਗ।' ਇਸ ਵਿਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਇਸ ਦਾ ਉਦੇਸ਼ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਦੀ ਸਥਾਪਨਾ ਅਤੇ ਸ਼ਕਤੀ ਦਾ ਸੁਤੰਲਨ ਹੈ। ਇਸ ਦੇ ਜ਼ਰੀਏ ਪ੍ਰਸ਼ਾਂਤ ਮਹਾਸਾਗਰ, ਅਮਰੀਕਾ ਅਤੇ ਆਸਟ੍ਰੇਲੀਆ ਵਿਚ ਫੈਲੇ ਇਕ ਵਿਸ਼ਾਲ ਨੈੱਟਵਰਕ ਨੂੰ ਜਾਪਾਨ ਅਤੇ ਭਾਰਤ ਨਾਲ ਜੋੜਣ ਦਾ ਯਤਨ ਕੀਤਾ ਜਾ ਰਿਹਾ ਹੈ। ਸਾਲ 2007 ਵਿਚ ਜਾਪਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਸ਼ਿੰਜੋ ਏਬੀ ਨੇ ਕਵਾਡ ਦਾ ਪ੍ਰਸਤਾਵ ਰੱਖਿਆ ਸੀ, ਜਿਸ ਵਿਚ ਆਸਟ੍ਰੇਲੀਆ, ਭਾਰਤ ਅਤੇ ਅਮਰੀਕਾ ਨੇ ਸਮਰਥਨ ਦਿੱਤਾ। ਇਸ ਤੋਂ ਬਾਅਦ ਇਹ ਅਯੋਗ ਹੋ ਗਿਆ। ਸਾਲ 2017 ਵਿਚ ਇਕ ਵਾਰ ਫਿਰ ਕਵਾਡ ਮੈਂਬਰ ਮਿਲੇ ਅਤੇ ਸਾਲ 2019 ਵਿਚ ਇਨ੍ਹਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ।
ਕਿਵੇਂ ਹੋਇਆ ਗਠਨ
ਮਾਹਿਰਾਂ ਮੁਤਾਬਕ, ਸੁਨਾਮੀ ਅਤੇ ਤੂਫਾਨ ਦੌਰਾਨ ਅਮਰੀਕਾ, ਭਾਰਤ ਅਤੇ ਕੁਝ ਹੋਰ ਦੇਸ਼ਾਂ ਨੇ ਸੰਯੁਕਤ ਰੂਪ ਤੋਂ ਰਾਹਤ ਕਾਰਜ ਸ਼ੁਰੂ ਕੀਤਾ ਸੀ। ਇਸ ਦੀ ਪੂਰੀ ਦੁਨੀਆ ਨੇ ਤਰੀਫ ਕੀਤੀ। ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਖਿਲਾਫ ਜਦ ਅਪਰੇਸ਼ਨ ਸ਼ੁਰੂ ਹੋਏ ਉਦੋਂ ਵੀ ਅਮਰੀਕਾ ਅਤੇ ਭਾਰਤ ਸਮੇਤ ਕੁਝ ਹੋਰ ਦੇਸ਼ ਉਸ ਵਿਚ ਸ਼ਾਮਲ ਹੋਏ। ਇਸ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੂੰ ਲੱਗਾ ਕਿ ਉਹ ਮਿਲ ਕੇ ਕੰਮ ਕਰ ਸਕਦੇ ਹਨ।
ਕਵਾਡ ਦੀ ਤਾਕਤ
ਭਾਰਤ ਥਲ ਸੈਨਾ ਵਿਚ ਕਰੀਬ 22 ਲੱਖ ਜਵਾਨ ਹਨ, ਜਦਕਿ ਨੌ-ਸੈਨਾ ਦੀ ਸਮਰੱਥਾ ਕਰੀਬ 1.30 ਲੱਖ ਹੈ। ਹਵਾਈ ਫੌਜ ਵਿਚ ਕਰੀਬ 2.80 ਲੱਖ ਫੌਜੀ ਤਾਇਨਾਤ ਹਨ। ਅਰਧ-ਫੌਜੀ ਬਲਾਂ ਵਿਚ ਤਾਇਨਾਤ ਫੌਜੀਆਂ ਗਿਣਤੀ ਇਸ ਤੋਂ ਅਲੱਗ ਹੈ। ਅਮਰੀਕਾ ਦੀ ਸੰਯੁਕਤ ਫੌਜੀ ਤਾਕਤ 10 ਲੱਖ, ਜਾਪਾਨ ਦੀ 2.40 ਲੱਖ ਅਤੇ ਆਸਟ੍ਰੇਲੀਆ 60 ਹਜ਼ਾਰ ਤੋਂ ਜ਼ਿਆਦਾ ਹੈ। ਸਾਲ 2018 ਵਿਚ ਅਮਰੀਕਾ ਦੀ ਜੀ. ਡੀ. ਪੀ. 20.58 ਲੱਖ ਕਰੋੜ ਡਾਲਰ, ਜਾਪਾਨ ਦੀ 5 ਲੱਖ ਕਰੋੜ ਡਾਲਰ, ਭਾਰਤ ਦੀ 2.94 ਲੱਖ ਕਰੋੜ ਡਾਲਰ ਅਤੇ ਆਸਟ੍ਰੇਲੀਆ ਦੀ 1.38 ਲੱਖ ਕਰੋੜ ਰਹੀ। ਦੂਜੇ ਪਾਸੇ ਚੀਨ ਦੀ ਜੀ. ਡੀ. ਪੀ. ਦੀ 13.37 ਲੱਖ ਕਰੋੜ ਡਾਲਰ ਸੀ।
ਚੀਨ ਦੀ ਚਿੰਤਾ
ਚੀਨ ਨੂੰ ਲੱਗਦਾ ਹੈ ਕਿ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਉਸ ਦੇ ਖਿਲਾਫ ਸਾਜਿਸ਼ ਰਚ ਰਹੇ ਹਨ। ਉਸ ਨੂੰ ਲੱਗਦਾ ਹੈ ਕਿ ਕਵਾਡ ਚੀਨ ਦੇ ਨੇੜੇ-ਤੇੜੇ ਸਮੁੰਦਰ ਵਿਚ ਆਪਣਾ ਰਾਜ ਵਧਾਉਣਾ ਚਾਹੁੰਦਾ ਹੈ ਅਤੇ ਭਵਿੱਖ ਵਿਚ ਉਸ ਨੂੰ ਨਿਸ਼ਾਨਾ ਬਣਾ ਸਕਦਾ ਹੈ। ਉਹ ਇਸ ਨੂੰ ਆਪਣੇ ਖਿਲਾਫ ਅਮਰੀਕੀ ਸਾਜਿਸ਼ ਦੱਸਦਾ ਹੈ। ਹਾਲ ਹੀ ਦੇ ਦਿਨਾਂ ਵਿਚ ਭਾਰਤੀ ਨੌ-ਸੈਨਾ ਨੇ ਰੂਸ ਅਤੇ ਕਵਾਡ ਦੇਸ਼ਾਂ ਦੇ ਨਾਲ ਅਲੱਗ-ਅਲੱਗ ਫੌਜੀ ਅਭਿਆਸ ਕੀਤਾ ਹੈ। ਇਸ ਨੂੰ ਦੇਖ ਕੇ ਚੀਨ ਬੌਖਲਾ ਗਿਆ ਸੀ।
ਅਰੁਣਾਚਲ 'ਤੇ ਹੱਕ ਜਤਾ ਰਹੇ ਚੀਨ ਨੂੰ ਅਮਰੀਕਾ ਨੇ ਸਿਖਾਇਆ ਸਬਕ, ਕਿਹਾ-ਇਹ ਭਾਰਤ ਦਾ ਹਿੱਸਾ ਹੈ ਤੇ ਰਹੇਗਾ
NEXT STORY