ਨਵੀਂ ਦਿੱਲੀ— ਭਾਰਤੀ ਸਰਹੱਦ 'ਚ ਹਮੇਸ਼ਾ ਚੀਨ ਦੇ ਫੌਜੀਆਂ ਦੀ ਘੁਸਪੈਠ ਨੂੰ ਲੈ ਕੇ ਲੋਕ ਸਭਾ 'ਚ ਜਵਾਬ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਵੀ ਉੱਧਰ ਚੱਲੇ ਜਾਂਦੇ ਹਾਂ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ,''ਅਸਲ ਸਰਹੱਦੀ ਰੇਖਾ ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਕਈ ਥਾਂਵਾਂ 'ਤੇ ਉਲਝਣ ਭਰੀ ਸਥਿਤੀ ਹੈ। ਕਦੇ-ਕਦੇ ਪੀ.ਐੱਲ.ਏ. ਇੱਥੇ ਆਉਂਦੀ ਹੈ ਅਤੇ ਕਈ ਵਾਰ ਸਾਡੇ ਲੋਕ ਵੀ ਉੱਥੇ ਚੱਲੇ ਜਾਂਦੇ ਹਨ।'' ਉਨ੍ਹਾਂ ਨੇ ਕਿਹਾ,''ਸਰਹੱਦੀ ਸੁਰੱਖਿਆ ਨੂੰ ਲੈ ਕੇ ਮੈਂ ਪੂਰੇ ਦੇਸ਼ ਨੂੰ ਭਰੋਸਾ ਦਿੰਦਾ ਹਾਂ। ਐੱਲ.ਏ.ਸੀ. ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਕੁਝ ਵਹਿਮ ਹਨ। ਇਸ ਕਾਰਨ ਕਦੇ-ਕਦੇ ਚੀਨ ਦੀ ਪੀ.ਐੱਲ.ਏ. ਅਤੇ ਭਾਰਤੀ ਫੌਜ ਇੱਥੇ-ਉੱਥੇ ਚੱਲੇ ਜਾਂਦੇ ਹਨ।''
ਵਿਵਾਦ ਨਾਲ ਨਜਿੱਠਣ ਲਈ ਮੈਕੇਨਿਜ਼ਮ ਮੌਜੂਦ ਹਨ
ਉਨ੍ਹਾਂ ਨੇ ਕਿਹਾ ਕਿ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਚੀਨ ਨਾਲ ਕਿਸੇ ਵੀ ਵਿਵਾਦ ਨਾਲ ਨਜਿੱਠਣ ਲਈ ਸਾਡੇ ਕੋਲ ਮੈਕੇਨਿਜ਼ਮ ਮੌਜੂਦ ਹੈ। ਉਨ੍ਹਾਂ ਨੇ ਕਿਹਾ,''ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦਰਮਿਆਨ ਹਮੇਸ਼ਾ ਮੀਟਿੰਗ ਹੁੰਦੀ ਹੈ। ਲੰਬੀ ਮਿਆਦ ਵਾਲੇ ਮੁੱਦਿਆਂ 'ਤੇ ਵੀ ਹੱਲ ਲਈ ਸਾਡੇ ਕੋਲ ਪੂਰੇ ਮੈਕੇਨਿਜ਼ਮ ਹਨ। ਜੁਆਇੰਟ ਸੈਕ੍ਰੇਟਰੀ ਲੇਵਲ 'ਤੇ ਵੀ ਅਸੀਂ ਲੋਕ ਗੱਲਬਾਤ ਕਰਦੇ ਰਹਿੰਦੇ ਹਾਂ। ਭਾਰਤ ਸਰਕਾਰ ਦੇਸ਼ਾਂ ਦੀਆਂ ਜ਼ਰੂਰਤਾਂ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਹੈ।''
ਸੁਰੰਗਾਂ ਦਾ ਵੀ ਤੇਜ਼ੀ ਨਾਲ ਹੋ ਰਿਹਾ ਨਿਰਮਾਣ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਸਰਹੱਦ 'ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਏਅਰ, ਰੇਲ ਅਤੇ ਰੋਡ ਕਨੈਕਟੀਵਿਟੀ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਟਨਲਜ਼ (ਸੁਰੰਗ) ਦਾ ਵੀ ਤੇਜ਼ੀ ਨਾਲ ਨਿਰਮਾਣ ਕਰ ਰਹੇ ਹਾਂ। ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਕਿਸੇ ਵੀ ਸਥਿਤੀ 'ਚ ਫੌਜ ਦਾ ਮੂਵਮੈਂਟ ਤੇਜ਼ੀ ਨਾਲ ਹੋ ਸਕੇ।
ਕਸ਼ਮੀਰ : ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਨਾਲ 4 ਜਵਾਨ ਸ਼ਹੀਦ
NEXT STORY