ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਚਾਇਨੀਜ ਕੰਪਨੀ ਨੂੰ ਝੱਟਕਾ ਦਿੰਦੇ ਹੋਏ ਉਸਨੂੰ ਵੰਦੇ ਭਾਰਤ ਟ੍ਰੇਨ ਸੈਟ ਨਿਰਮਾਣ ਲਈ ਹੋਣ ਵਾਲੀ ਨੀਲਾਮੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। 44 ਡਿੱਬਿਆਂ ਨੂੰ ਤਿਆਰ ਕਰਨ ਲਈ ਕਰੀਬ 1800 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਵਿੱਚ ਚੀਨੀ ਕੰਪਨੀ ਦੇ ਟੈਂਡਰ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਨੀਲਾਮੀ ਵਿੱਚ ਸਿਰਫ ਤਿੰਨ ਕੰਪਨੀਆਂ ਸ਼ਾਮਲ ਹੋਈਆਂ ਸਨ।
ਦਾਰਜਲਿੰਗ 'ਚ ਸੈਲਾਨੀਆਂ ਲਈ ਕ੍ਰਿਸਮਸ ਤੋਹਫਾ, 9 ਮਹੀਨਿਆਂ ਬਾਅਦ ਸ਼ੁਰੂ ਹੋਵੇਗੀ 'ਟੋਏ ਟ੍ਰੇਨ'
ਇਸ ਤਰ੍ਹਾਂ ਹੁਣ ਸਿਰਫ ਦੋ ਹੀ ਕੰਪਨੀਆਂ BHEL ਅਤੇ Medha Servo Drives ਮੁਕਾਬਲੇ ਵਿੱਚ ਰਹਿ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ Medha ਕੰਪਨੀ ਨੇ ਸਭ ਤੋਂ ਘੱਟ ਬੋਲੀ ਲਗਾਈ ਸੀ, ਇਸ ਲਈ ਉਸ ਨੂੰ ਪਹਿਲਾਂ ਅਜਿਹੀ ਦੋ ਟ੍ਰੇਨ ਸੇਟ ਦੇ ਨਿਰਮਾਣ ਦਾ ਠੇਕਾ ਮਿਲਿਆ ਸੀ।
ਦੱਸ ਦਈਏ ਕਿ ਸੀ.ਆਰ.ਪੀ.ਸੀ. ਪਾਇਨੀਅਰ ਇਲੈਕਟ੍ਰਿਕ ਇੰਡੀਆ ਵੀ ਬੋਲੀ ਵਿੱਚ ਸ਼ਾਮਲ ਸੀ ਪਰ ਰੇਲਵੇ ਦੁਆਰਾ ਇਸ ਦੇ ਕੰਸੋਰਟੀਅਮ ਨੂੰ ਅਯੋਗ ਦੱਸਦੇ ਹੋਏ ਬੋਲੀ ਤੋਂ ਬਾਹਰ ਕਰ ਦਿੱਤਾ ਗਿਆ। ਇਹ ਕੰਪਨੀ ਚੀਨ ਦੀ ਕੰਪਨੀ CRRC Yongji Electric Ltd ਅਤੇ ਭਾਰਤ ਦੀ Pioneer Fil - Med Ltd ਕੰਪਨੀਆਂ ਦੀ ਸਾਂਝੀ ਕੰਪਨੀ ਹੈ। Pioneer ਦਾ ਪਲਾਂਟ ਹਰਿਆਣਾ ਵਿੱਚ ਲਗਾ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਦਾਰਜਲਿੰਗ 'ਚ ਸੈਲਾਨੀਆਂ ਲਈ ਕ੍ਰਿਸਮਸ ਤੋਹਫਾ, 9 ਮਹੀਨਿਆਂ ਬਾਅਦ ਸ਼ੁਰੂ ਹੋਵੇਗੀ 'ਟੋਏ ਟ੍ਰੇਨ'
NEXT STORY