ਮੁੰਬਈ- ਇਕ ਚੀਨੀ ਜੋੜੇ ਨੇ ਦੁਬਈ ਦੀ ਇਕ ਦੁਕਾਨ ਤੋਂ 3,00,000 ਦਹਿਰਾਮ (59 ਲੱਖ 56 ਹਜ਼ਾਰ ਰੁਪਏ) ਮੁੱਲ ਦਾ ਹੀਰਾ ਚੋਰੀ ਕਰ ਲਿਆ ਅਤੇ ਫਿਰ ਉਹ ਦੁਬਈ ਤੋਂ ਭੱਜ ਆਏ। ਇਸ ਜੋੜੇ ਨੂੰ ਚੋਰੀ ਕਰਨ ਦੇ 20 ਘੰਟੀਆਂ ਬਾਅਦ ਹੀ ਮੁੰਬਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। 'ਗਲਫ ਨਿਊਜ਼' ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਯੂ. ਏ. ਈ. ਤੋਂ ਤਸਕਰੀ ਕੀਤੇ ਜਾਣ ਤੋਂ ਬਾਅਦ 3.27 ਕੈਰਟ ਦਾ ਹੀਰਾ ਭਾਰਤ 'ਚ ਮਹਿਲਾ ਦੇ ਪੇਟ ਅੰਦਰ ਮਿਲਿਆ।
ਚੋਰੀ ਕਰਨ ਤੋਂ ਬਾਅਦ ਇਹ ਜੋੜਾ ਦੁਬਈ ਤੋਂ ਮੁੰਬਈ ਪੁੱਜਾ ਅਤੇ ਇਥੋਂ ਉਹ ਹਾਂਗਕਾਂਗ ਜਾਣ ਦੀ ਕੋਸ਼ਿਸ 'ਚ ਸਨ। ਜਿਸ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਦੁਬਈ ਪੁਲਸ ਮੁਤਾਬਕ ਉਕਤ ਜੋੜੇ ਨੇ ਪਹਿਲਾਂ ਤਾਂ ਚਲਾਕੀ ਨਾਲ ਹੀਰਾ ਇਕ ਗਹਿਣੀਆਂ ਦੇ ਸ਼ੋਅ-ਰੂਮ 'ਚੋਂ ਚੋਰੀ ਕਰ ਲਿਆ। ਚੋਰੀ ਕਰਨ ਪਿੱਛੋਂ ਮਹਿਲਾ ਨੇ ਇਹ ਹੀਰਾ ਨਿਗਲ ਲਿਆ। ਜੋੜੇ ਨੂੰ ਗ੍ਰਿਫਤਾਰ ਕਰਨ ਪਿੱਛੋਂ ਔਰਤ ਦੀ ਸਕੈਨਿੰਗ ਕੀਤੀ ਗਈ, ਜਿਸ ਦੇ ਪੇਟ 'ਚ ਹੀਰਾ ਸਾਫ ਨਜ਼ਰ ਆ ਰਿਹਾ ਹੈ। ਫਿਲਹਾਲ ਪੁਲਸ ਡਾਕਟਰਾਂ ਦੀ ਮਦਦ ਨਾਲ ਹੀਰਾ ਬਰਾਮਦ ਕਰਨ ਦੀ ਕੋਸ਼ੀਸ਼ ਕਰ ਰਹੀ ਹੈ।
ਸੀ. ਬੀ. ਐੱਸ. ਈ. ਦੇ ਜੁਆਇੰਟ ਸਕੱਤਰ ਦੇ 3 ਬੱਚਿਆਂ ਦੀ ਸੜਕ ਹਾਦਸੇ 'ਚ ਮੌਤ
NEXT STORY