ਬਕਸਰ : ਬਿਹਾਰ ਦੇ ਬਕਸਰ ਵਿੱਚ ਬੁੱਧਵਾਰ ਨੂੰ ਵੱਡਾ ਹਾਦਸਾ ਟਲ ਗਿਆ। ਰਾਜਪੁਰ ਥਾਣੇ ਦੇ ਮਾਨਿਕਪੁਰ ਪਿੰਡ ਵਿੱਚ ਤਕਨੀਕੀ ਖਰਾਬੀ ਕਾਰਨ ਏਅਰਫੋਰਸ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਚਿਨੂਕ ਹੈਲੀਕਾਪਟਰ 'ਤੇ ਕੁੱਝ ਜਵਾਨ ਵੀ ਸਵਾਰ ਸਨ। ਤਕਨੀਕੀ ਖਰਾਬੀ ਕਾਰਨ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਫਿਲਹਾਲ ਚੰਗੀ ਖ਼ਬਰ ਇਹ ਹੈ ਕਿ ਇਸ ਘਟਨਾ ਵਿੱਚ ਕੋਈ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਹੈਲੀਕਾਪਟਰ 'ਤੇ ਸਵਾਰ ਹਵਾਈ ਫੌਜ ਦੇ ਜਵਾਨਾਂ ਨੇ ਹੈਲੀਕਾਪਟਰ ਦੇ ਨੇੜੇ ਸੁਰੱਖਿਆ ਘੇਰਾ ਬਣਾ ਲਿਆ ਹੈ।
ਇਹ ਵੀ ਪੜ੍ਹੋ - ਕੇਰਲ 'ਚ ਫਟਿਆ ਕੋਰੋਨਾ ਬੰਬ, ਪਿਛਲੇ 24 ਘੰਟਿਆਂ 'ਚ ਆਏ 31 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
ਜਹਾਜ਼ ਵਿੱਚ ਸਵਾਰ ਹਵਾਈ ਫੌਜ ਦੇ ਸਾਰੇ ਅਧਿਕਾਰੀ ਸੁਰੱਖਿਅਤ
ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਤਕਰੀਬਨ 5:00 ਵਜੇ ਮਾਨਿਕਪੁਰ ਹਾਈ ਸਕੂਲ ਕੰਪਲੈਕਸ ਵਿੱਚ ਹੈਲੀਕਾਪਟਰ ਨੂੰ ਉਤਾਰਿਆ ਗਿਆ। ਹੈਲੀਕਾਪਟਰ ਦੇ ਪੱਖੇ ਵਿੱਚ ਤਕਨੀਕੀ ਖਰਾਬੀ ਕਾਰਨ ਭਾਜੜ ਵਿੱਚ ਹੈਲੀਕਾਪਟਰ ਨੂੰ ਮਾਨਿਕਪੁਰ ਹਾਈ ਸਕੂਲ ਦੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹੈਲੀਕਾਪਟਰ ਇਲਾਹਾਬਾਦ ਤੋਂ ਬਿਹਟਾ ਏਅਰ ਫੋਰਸ ਸਟੇਸ਼ਨ ਆ ਰਿਹਾ ਸੀ। ਇਸ ਦੌਰਾਨ ਬਕਸਰ ਵਿੱਚ ਉਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਸਵਾਰ ਹਵਾਈ ਫੌਜ ਦੇ ਸਾਰੇ ਅਧਿਕਾਰੀ ਬਿਲਕੁੱਲ ਸੁਰੱਖਿਅਤ ਹਨ। ਉਥੇ ਹੀ ਸੂਚਨਾ ਮਿਲਦੇ ਹੀ ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਸ ਪਹੁੰਚ ਗਈ ਹੈ।
ਫਿਲਹਾਲ ਮੌਕੇ 'ਤੇ ਰਾਜਪੁਰ ਥਾਣੇ ਦੇ ਪੁਲਸ ਸਬ-ਇੰਸਪੈਕਟਰ ਤਾਜ ਮੁਹੰਮਦ ਦੀ ਅਗਵਾਈ ਵਿੱਚ ਪਹੁੰਚੀ ਪੁਲਸ ਟੀਮ ਨੇ ਅਧਿਕਾਰੀਆਂ ਨੂੰ ਸਕੂਲ ਦੇ ਕਮਰਿਆਂ ਵਿੱਚ ਠਹਿਰਾਇਆ ਹੈ। ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਐਮਰਜੈਂਸੀ ਲੈਂਡਿੰਗ ਦੇ ਅਸਲੀ ਕਾਰਨਾਂ ਦਾ ਪਤਾ ਲਗਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੇਰਲ 'ਚ ਫਟਿਆ ਕੋਰੋਨਾ ਬੰਬ, ਪਿਛਲੇ 24 ਘੰਟਿਆਂ 'ਚ ਆਏ 31 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
NEXT STORY