ਨਵੀਂ ਦਿੱਲੀ-ਬਾਜ਼ਾਰ ਰੈਗੂਲੇਟਰੀ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਐਂਟੀਗੁਆ ਦੇ 'ਨਿਵੇਸ਼ ਦੇ ਬਦਲੇ ਨਾਗਰਿਕਤਾ ਅਥਾਰਟੀ' ਨੂੰ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਬਾਰੇ 'ਚ ਕਦੇ ਵੀ ਕਲੀਨ ਚਿੱਟ ਰਿਪੋਰਟ ਨਹੀਂ ਦਿੱਤੀ ਹੈ। ਇਕ ਉੱਚ ਅਧਿਕਾਰੀ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਕਿਹਾ ਕਿ ਸੇਬੀ ਚੋਕਸੀ ਨੂੰ ਨਾਗਰਿਕਤਾ ਦੇਣ ਨੂੰ ਲੈ ਕੇ ਇਸ ਮਾਮਲੇ 'ਚ ਐਂਟੀਗੁਆ ਨੂੰ ਨੋਟਿਸ ਭੇਜਣ 'ਤੇ ਵਿਚਾਰ ਕਰ ਰਿਹਾ ਹੈ। ਉਸ ਨੇ ਕਿਹਾ ਕਿ ਸੇਬੀ 2 ਸੂਚੀਬੱਧ ਕੰਪਨੀਆਂ ਗੀਤਾਂਜਲੀ ਜੈੱਮਸ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਸਬੰਧ 'ਚ ਕੁਝ ਬ੍ਰੋਕਰਾਂ ਸਮੇਤ ਮੇਹੁਲ ਚੋਕਸੀ-ਨੀਰਵ ਮੋਦੀ ਤੇ ਇਨ੍ਹਾਂ ਨਾਲ ਜੁੜੇ ਲੋਕਾਂ ਵੱਲੋਂ ਪੂੰਜੀ ਬਾਜ਼ਾਰ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ ਕਰ ਰਹੀ ਹੈ।
ਐਂਟੀਗੁਆ ਦੇ ਮੀਡੀਆ 'ਚ ਪਿਛਲੇ ਹਫ਼ਤੇ ਖਬਰਾਂ ਸਨ, ਜਿਨ੍ਹਾਂ 'ਚ ਉਥੋਂ ਦੇ 'ਨਿਵੇਸ਼ ਦੇ ਬਦਲੇ ਨਾਗਰਿਕਤਾ ਇਕਾਈ (ਸੀ. ਆਈ. ਯੂ.)' ਨੇ ਦਾਅਵਾ ਕੀਤਾ ਸੀ ਕਿ ਚੋਕਸੀ ਨੂੰ ਉਥੋਂ ਦੀ ਨਾਗਰਿਕਤਾ ਭਾਰਤ ਦੀ ਪੁਲਸ, ਪਾਸਪੋਰਟ ਦਫ਼ਤਰ ਅਤੇ ਸੇਬੀ ਸਮੇਤ ਵੱਖ-ਵੱਖ ਭਾਰਤੀ ਅਥਾਰਟੀਆਂ ਵੱਲੋਂ ਇਤਰਾਜ਼ ਨਾ ਹੋਣ ਸਬੰਧੀ ਰਿਪੋਰਟ ਮਿਲਣ ਤੋਂ ਬਾਅਦ ਦਿੱਤੀ ਗਈ ਹੈ। ਸੇਬੀ ਨੇ ਸੀ. ਆਈ. ਯੂ. ਦੇ ਦਾਅਵੇ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।
ਕਰਨਾਟਕ ਦੇ ਮੁੱਖ ਮੰਤਰੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਵਿਅਕਤੀ ਗ੍ਰਿਫਤਾਰ
NEXT STORY