ਨਵੀਂ ਦਿੱਲੀ- ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (CID) ਦਾ ਨਾਂ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਹੁਣ ਤੱਕ ਤੁਸੀਂ ਸਿਰਫ਼ CID ਨੂੰ ਟੀਵੀ 'ਤੇ ਵੇਖਿਆ ਹੋਵੇਗਾ ਪਰ ਹੁਣ ਤੁਸੀਂ ਇਸ ਵਿਚ ਨੌਕਰੀ ਵੀ ਕਰ ਸਕਦੇ ਹੋ। ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (CID) 'ਚ ਭਰਤੀਆਂ ਨਿਕਲੀਆਂ ਹਨ। CID 'ਚ ਹੋਮਗਾਰਡ ਦੀ ਨੌਕਰੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫਾਰਮ ਭਰਨ ਦੀ ਪ੍ਰਕਿਰਿਆ 1 ਮਈ ਤੋਂ ਸ਼ੁਰੂ ਹੋ ਗਈ ਹੈ ਅਤੇ 15 ਮਈ 2025 ਤੱਕ ਚਾਲੂ ਰਹਿਣਗੀਆਂ। ਅਰਜ਼ੀ ਆਫ਼ਲਾਈਨ CID ਨੂੰ ਭੇਜਣਗੀਆਂ ਹੋਣਗੀਆਂ।
ਯੋਗਤਾ
CID 'ਚ ਨੌਕਰੀ ਲਈ ਉਮੀਦਵਾਰਾਂ ਦਾ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ।ਨਾਲ ਹੀ ਕੰਪਿਊਟਰ ਚਲਾਉਣ ਦਾ ਗਿਆਨ ਹੋਣਾ ਚਾਹੀਦਾ ਹੈ। ਉਮੀਦਵਾਰਾਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਨਾਲ ਫਿੱਟ ਹੋਣਾ ਵੀ ਜ਼ਰੂਰੀ ਹੈ। ਕੁੱਲ 28 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਉਮਰ ਹੱਦ
ਉਮਰ ਹੱਦ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਵੱਧ ਤੋਂ ਵੱਧ 50 ਸਾਲ ਹੋਣੀ ਚਾਹੀਦੀ ਹੈ। ਉਮਰ ਹੱਦ ਦੀ ਗਣਨਾ 1 ਮਈ 2025 ਦੇ ਆਧਾਰ 'ਤੇ ਕੀਤੀ ਜਾਵੇਗੀ। CID ਦੀ ਨੌਕਰੀ ਵਿਚ ਅਪਲਆਈ ਕਰਨ ਲਈ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਯੋਗ ਹਨ। ਪੁਰਸ਼ ਉਮੀਦਵਾਰਾਂ ਦੀ ਉਚਾਈ 160 ਸੈਂਟੀਮੀਟਰ ਅਤੇ ਮਹਿਲਾ ਉਮੀਦਵਾਰਾਂ ਦੀ ਉਚਾਈ 150 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਦਾ ਡਾਕਟਰੀ ਤੌਰ 'ਤੇ ਵੀ ਫਿੱਟ ਹੋਣਾ ਜ਼ਰੂਰੀ ਹੈ।
ਲੋੜੀਂਦੇ ਦਸਤਾਵੇਜ਼
ਉਮੀਦਵਾਰਾਂ ਨੂੰ ਅਰਜ਼ੀ ਫਾਰਮ ਆਫਲਾਈਨ ਭੇਜਣਾ ਪਵੇਗਾ। ਅਜਿਹੀ ਸਥਿਤੀ ਵਿਚ ਲੋੜੀਂਦੇ ਦਸਤਾਵੇਜ਼ ਫਾਰਮ ਨਾਲ ਨੱਥੀ ਕਰਨੇ ਪੈਣਗੇ।
ਭਰਿਆ ਹੋਇਆ ਅਰਜ਼ੀ ਫਾਰਮ
10ਵੀਂ ਦੀ ਮਾਰਕ ਸ਼ੀਟ
12ਵੀਂ ਦੀ ਮਾਰਕ ਸ਼ੀਟ
ਹੋਰ ਵਿਦਿਅਕ ਸਰਟੀਫਿਕੇਟ
ਰਿਹਾਇਸ਼ ਸਰਟੀਫਿਕੇਟ
ਜਾਤੀ ਸਰਟੀਫਿਕੇਟ
ਡਰਾਈਵਿੰਗ ਲਾਇਸੈਂਸ (LMV/HMV)
ਕੰਪਿਊਟਰ ਸਰਟੀਫਿਕੇਟ
ਪਾਸਪੋਰਟ ਆਕਾਰ ਦੀਆਂ ਫੋਟੋਆਂ (2)
ਹੋਰ ਤਕਨੀਕੀ ਸਰਟੀਫਿਕੇਟ (ਜੇਕਰ ਕੋਈ ਹੋਵੇ)।
ਹੋਮ ਗਾਰਡ ਭਰਤੀ
CID ਵਿਚ ਹੋਮ ਗਾਰਡ ਦੀ ਨੌਕਰੀ ਲਈ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਨਹੀਂ ਦੇਣੀ ਪਵੇਗੀ। ਉਮੀਦਵਾਰਾਂ ਦੀ ਚੋਣ ਐਪਲੀਕੇਸ਼ਨ ਸ਼ਾਰਟਲਿਸਟਿੰਗ, ਦਸਤਾਵੇਜ਼ ਤਸਦੀਕ, ਪੀ. ਐੱਮ.ਟੀ ਅਤੇ ਹੁਨਰ ਟੈਸਟ ਰਾਹੀਂ ਕੀਤੀ ਜਾਵੇਗੀ। ਉਮੀਦਵਾਰਾਂ ਨੂੰ 710 ਰੁਪਏ ਪ੍ਰਤੀ ਦਿਨ ਦੀ ਦਰ ਨਾਲ ਤਨਖਾਹ ਮਿਲੇਗੀ। ਇਹ ਭਰਤੀ ਆਂਧਰਾ ਪ੍ਰਦੇਸ਼ CID ਲਈ ਚੱਲ ਰਹੀ ਹੈ। ਇਸ ਵਿਚ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਆਪਣੀ ਅਰਜ਼ੀ ਹੱਥੀਂ ਜਾਂ ਸਪੀਡ ਪੋਸਟ ਰਾਹੀਂ ਨਿਰਧਾਰਤ ਪਤੇ 'ਤੇ ਭੇਜਣੀ ਪਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ, ਸੁਰੱਖਿਆ ਫ਼ੋਰਸਾਂ ਨੇ ਵਿਸਫੋਟਕ ਤੇ ਵਾਇਰਲੈੱਸ ਸੈੱਟ ਕੀਤੇ ਬਰਾਮਦ
NEXT STORY