ਪਟਨਾ— ਪਟਨਾ ਸ਼ਹਿਰ ਦੇ ਕੋਤਵਾਲੀ ਥਾਣਾ ਅਧੀਨ ਕਿਦਵਈਪੁਰੀ ਇਲਾਕੇ 'ਚ ਇਕ ਕੱਪੜਾ ਕਾਰੋਬਾਰੀ ਨੇ ਆਪਣੀ ਪਤਨੀ ਅਤੇ ਆਪਣੇ 2 ਬੱਚਿਆਂ ਨੂੰ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ, ਜਿਸ ਨਾਲ ਵਪਾਰੀ, ਉਸ ਦੀ ਪਤਨੀ ਅਤੇ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਇਕ ਬੱਚੇ ਦੀ ਸਥਿਤੀ ਗੰਭੀਰ ਹੈ। ਪੁਲਸ ਡਾਇਰੈਕਟਰ ਜਨਰਲ ਸੁਨੀਲ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਨਿਸ਼ਾਂਤ ਸਰਾਫ (37), ਉਸ ਦੀ ਪਤਨੀ ਅਲਕਾ ਸਰਾਫ (35) ਅਤੇ ਬੇਟੀ ਅਨਨਿਆ ਸਰਾਫ (9) ਦੀ ਮੌਤ ਹੋ ਗਈ। ਨਿਸ਼ਾਂਤ ਦੇ ਗੰਭੀਰ ਰੂਪ ਨਾਲ ਜ਼ਖਮੀ ਪੁੱਤਰ ਇਸ਼ਾਂਤ ਸਰਾਫ (4) ਦੀ ਸਥਿਤੀ ਨਾਜ਼ੁਕ ਹੈ। ਉਸ ਨੂੰ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਮ੍ਰਿਤਕ ਨੇ ਇਕ ਸੁਸਾਈਡ ਨੋਟ ਛੱਡਿਆ ਹੈ ਅਤੇ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਐੱਫ.ਐੱਸ.ਐੱਲ.) ਟੀਮ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਿਸ਼ਾਂਤ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਹ ਵੀ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਅਤੇ ਇਸ ਲਈ ਕੋਈ ਹੋਰ ਦੋਸ਼ੀ ਨਹੀਂ ਹੈ। ਪੁਲਸ ਡਾਇਰੈਕਟਰ ਜਨਰਲ ਨੇ ਖੁਦ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਮੁਆਇਨਾ ਕੀਤਾ। ਸੀਨੀਅਰ ਪੁਲਸ ਕਮਿਸ਼ਨਰ ਗਰਿਮਾ ਮਲਿਕ ਅਤੇ ਪੁਲਸ ਕਮਿਸ਼ਨਰ (ਨਗਰ) ਪ੍ਰਾਣਤੋਸ਼ ਕੁਮਾਰ ਦਾਸ ਸਮੇਤ ਹੋਰ ਪੁਲਸ ਅਧਿਕਾਰੀ ਵੀ ਹਾਦਸੇ ਵਾਲੀ ਜਗ੍ਹਾ ਵਾਲੀ ਜਗ੍ਹਾ 'ਤੇ ਪੁੱਜੇ।
ਕਰਨਾਟਕ, ਅਰੁਣਾਚਲ ਪ੍ਰਦੇਸ਼ ਦੇ ਗਵਰਨਰਾਂ ਨੇ ਪੀ. ਐੱਮ. ਮੋਦੀ ਨਾਲ ਕੀਤੀ ਮੁਲਾਕਾਤ
NEXT STORY