ਸ਼੍ਰੀਨਗਰ– ਪੌੜੀ ਜ਼ਿਲਾ ਹੈੱਡਕੁਆਰਟਰ ਨੇੜੇ ਸ਼੍ਰੀਨਗਰ ਮਾਰਗ ’ਤੇ ਬੈਗਵਾੜੀ ਪਿੰਡ ਵਿਚ ਐਤਵਾਰ ਸਵੇਰੇ ਸਾਢੇ 3 ਵਜੇ ਬੱਦਲ ਫਟ ਗਿਆ। ਇਸ ਨਾਲ ਪਿੰਡ ਦੇ ਗਦੇਰੇ ਵਿਚ ਹੜ ਆ ਗਿਆ ਅਤੇ ਭਾਰਤੀ ਮਲਬਾ ਵਹਿਣ ਲੱਗਾ, ਜਿਸ ਦੀ ਲਪੇਟ ਵਿਚ ਸੜਕ ਦੇ ਕੰਢੇ ਖੜੀਆਂ 2 ਬਾਈਕਾਂ ਲਾਪਤਾ ਹੋ ਗਈ। ਨਾਲ ਹੀ ਇਕ ਕਾਰ ਮਲਬੇ ਵਿਚ ਦਬ ਗਈ। ਉਥੇ ਹੀ ਮਲਬੇ ਕਾਰਨ ਇਕ ਗਊਸ਼ਾਲਾ ਦਲਦਲ ਨਾਲ ਪੂਰੀ ਤਰ੍ਹਾਂ ਘਿਰ ਗਈ। ਗਊਸ਼ਾਲਾ ਦੇ ਅੰਦਰ 3 ਪਸ਼ੂਆਂ ਨੂੰ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਰਾਹਤ ਅਤੇ ਬਚਾਅ ਕੰਮ ਕੀਤਾ। ਬੱਦਲ ਫਟਣ ਨਾਲ ਕਈ ਖੇਤ ਬਰਬਾਦ ਹੋ ਗਏ।
ਉਥੇ ਹੀ ਹਰਿਦੁਆਰ ਜ਼ਿਲੇ ਦੇ ਮੰਗਲੌਰ ਖੇਤਰ ਵਿਚ ਸ਼ਨੀਵਾਰ ਰਾਤ ਪਏ ਮੀਂਹ ਦੌਰਾਨ ਇਕ ਮਕਾਨ ਢਹਿ-ਢੇਰੀ ਹੋ ਗਿਆ, ਜਿਸ ਨਾਲ 2 ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਓਧਰ ਪਿੰਡ ਅਕਬਰਪੁਰ ਵਿਚ ਦਰੱਖਤ ਡਿਗੱਣ ਨਾਲ 2 ਪਸ਼ੂਆਂ ਦੀ ਮੌਤ ਹੋ ਗਈ। ਮੀਂਹ ਨਾਲ ਖੇਤਰ ਵਿਚ ਅੰਬ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਰਾਮਦੇਵ ਬੋਲੇ- ਐਲੋਪੈਥੀ ’ਤੇ ਮੁਆਫ਼ੀ ਮੰਗ ਚੁੱਕਿਆ ਹਾਂ, ਆਯੂਰਵੈਦ ਦਾ ਵੀ ਹੋਵੇ ਸਨਮਾਨ
NEXT STORY