ਮੁੰਬਈ : ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਇੱਕ "ਤਕਨੀਕੀ ਪ੍ਰਬੰਧ" ਹੈ ਅਤੇ ਉਹ ਆਪਣੇ ਸਹਿਯੋਗੀ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਦੇ ਨਾਲ ਮਹਾਰਾਸ਼ਟਰ ਵਿੱਚ ਨਵੀਂ 'ਮਹਾਯੁਤੀ' ਗਠਜੋੜ ਸਰਕਾਰ ਚਲਾਉਣਗੇ। ਫੜਨਵੀਸ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਰਾਜਪਾਲ ਨੇ ਫੜਨਵੀਸ ਨੂੰ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੇ ਨਾਲ ਇਸ ਮੌਕੇ ਸ਼ਿੰਦੇ ਅਤੇ ਅਜੀਤ ਪਵਾਰ ਵੀ ਸਨ। ਫੜਨਵੀਸ ਨੇ ਕਿਹਾ, ''ਮੁੱਖ ਮੰਤਰੀ ਦਾ ਅਹੁਦਾ ਇੱਕ ਤਕਨੀਕੀ ਪ੍ਰਬੰਧ ਹੈ। ਅਸੀਂ ਤਿੰਨੋਂ ਮਿਲ ਕੇ ਕੰਮ ਕਰਾਂਗੇ।''
ਇਹ ਵੀ ਪੜ੍ਹੋ - ਨਿੱਕਾ ਜਿਹਾ ਘਰ ਤੇ ਬਿਜਲੀ ਦਾ ਬਿੱਲ 355 ਕਰੋੜ ਰੁਪਏ, ਸੁਣ ਉੱਡ ਜਾਣਗੇ ਹੋਸ਼
ਉਨ੍ਹਾਂ ਕਿਹਾ, ''ਮੈਂ ਅਤੇ ਦੋ ਉਪ ਮੁੱਖ ਮੰਤਰੀ (ਵੀਰਵਾਰ ਸ਼ਾਮ ਨੂੰ ਸਹੁੰ ਚੁੱਕ ਸਮਾਗਮ ਦੌਰਾਨ) ਸਹੁੰ ਚੁੱਕਾਂਗੇ। ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਕਿੰਨੇ ਮੰਤਰੀ ਸਹੁੰ ਚੁੱਕਣਗੇ।'' ਫੜਨਵੀਸ ਨੇ ਕਿਹਾ ਕਿ ਉਹਨਾਂ ਨੇ ਮੰਗਲਵਾਰ ਸ਼ਾਮ ਸ਼ਿੰਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਰਕਾਰ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਹਾਲਾਂਕਿ, ਇਸ ਦੌਰਾਨ ਜਦੋਂ ਕਾਰਜਕਾਰੀ ਮੁੱਖ ਮੰਤਰੀ ਸ਼ਿੰਦੇ ਨੂੰ ਪੁੱਛਿਆ ਗਿਆ ਕਿ ਕੀ ਉਹ ਸਰਕਾਰ ਵਿੱਚ ਸ਼ਾਮਲ ਹੋਣਗੇ, ਤਾਂ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਸ਼ਿਵ ਸੈਨਾ ਪ੍ਰਧਾਨ ਸ਼ਿੰਦੇ, ਜੋ ਜੁਲਾਈ 2022 ਤੋਂ 'ਮਹਾਯੁਤੀ' ਸਰਕਾਰ ਦੇ ਮੁੱਖ ਮੰਤਰੀ ਹਨ, ਨੇ ਕਿਹਾ, "ਸ਼ਾਮ ਤੱਕ ਇੰਤਜ਼ਾਰ ਕਰੋ।" ਅਜੀਤ ਪਵਾਰ ਨੇ ਟੋਕਦਿਆਂ ਕਿਹਾ ਕਿ ਉਹ (ਉਪ ਮੁੱਖ ਮੰਤਰੀ ਵਜੋਂ) ਸਹੁੰ ਚੁੱਕਣ ਜਾ ਰਹੇ ਹਨ, ਜਿਸ 'ਤੇ ਉਥੇ ਮੌਜੂਦ ਲੋਕ ਹੱਸਣ ਲੱਗੇ।
ਇਹ ਵੀ ਪੜ੍ਹੋ - ਹਾਓ ਓ ਰੱਬਾ..., Airport 'ਤੇ ਚੈਕਿੰਗ ਦੌਰਾਨ ਕੋਰੀਅਰ 'ਚੋਂ ਮਿਲਿਆ ਭਰੂਣ, ਫੈਲੀ ਸਨਸਨੀ
ਸ਼ਿੰਦੇ ਨੇ ਉਸੇ ਲਹਿਜੇ ਵਿੱਚ ਚੁਟਕੀ ਲੈਂਦੇ ਕਿਹਾ, "ਉਸ ਕੋਲ ਤਜਰਬਾ ਹੈ। ਉਹ ਸਵੇਰੇ ਅਤੇ ਸ਼ਾਮ ਨੂੰ ਸਹੁੰ ਚੁੱਕ ਸਕਦੇ ਹਨ।'' ਸ਼ਿੰਦੇ ਦਾ ਇਸ਼ਾਰਾ ਸਪੱਸ਼ਟ ਤੌਰ 'ਤੇ ਅਜੀਤ ਪਵਾਰ ਦੇ ਤੜਕੇ ਸਹੁੰ ਚੁੱਕਣ ਵੱਲ ਸੀ, ਜਦੋਂ 2019 ਵਿਚ ਭਾਜਪਾ ਅਤੇ ਉਹਨਾਂ ਦੀ ਅਗਵਾਈ ਵਾਲੇ ਐੱਨਸੀਪੀ ਧੜੇ ਨੇ "ਥੋੜ੍ਹੇ ਸਮੇਂ ਲਈ" ਸਰਕਾਰ ਬਣਾਈ ਸੀ। ਫੜਨਵੀਸ ਨੇ ਕਿਹਾ ਕਿ ਸ਼ਿਵ ਸੈਨਾ ਅਤੇ ਐੱਨਸੀਪੀ ਤੋਂ ਇਲਾਵਾ ਰਾਸ਼ਟਰੀ ਸਮਾਜ ਪਾਰਟੀ, ਜਨਸੁਰਾਜ ਸ਼ਕਤੀ ਪਾਰਟੀ, ਯੁਵਾ ਸਵਾਭਿਮਾਨ ਪਕਸ਼ ਦੇ ਰਵੀ ਰਾਣਾ ਅਤੇ ਦੋ ਹੋਰ ਆਜ਼ਾਦ ਵਿਧਾਇਕਾਂ ਨੇ ਉਨ੍ਹਾਂ ਨੂੰ ਸਮਰਥਨ ਦੇ ਪੱਤਰ ਸੌਂਪੇ ਹਨ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਿਨਸੀ ਸ਼ੋਸ਼ਣ ਦਾ ਦੋਸ਼ੀ ਨੇਤਾ ਭਾਜਪਾ 'ਚ ਸ਼ਾਮਲ
NEXT STORY