ਜੈਪੁਰ- ਰਾਜਸਥਾਨ ਦੀ ਭਜਨਲਾਲ ਸਰਕਾਰ ਅੱਜ ਅਯੁੱਧਿਆ ਵਿਚ ਰਾਮ ਲੱਲਾ ਦੇ ਦਰਸ਼ਨ ਕਰੇਗੀ। ਮੁੱਖ ਮੰਤਰੀ ਭਜਨਲਾਲ ਦੀ ਪੂਰੀ ਕੈਬਨਿਟ ਨੇ ਸਵੇਰੇ ਜੈਪੁਰ ਹਵਾਈ ਅੱਡੇ ਤੋਂ ਦੋ ਸਪਸ਼ਲ ਚਾਰਟਡ ਜਹਾਜ਼ਾਂ ਤੋਂ ਅਯੁੱਧਿਆ ਲਈ ਉਡਾਣ ਭਰੀ। ਭਜਨਲਾਲ ਕੈਬਨਿਟ ਅਤੇ ਭਾਜਪਾ ਵਿਧਾਇਕ ਸਵੇਰੇ ਸਾਢੇ 8 ਵਜੇ ਅਯੁੱਧਿਆ ਨਗਰੀ ਪਹੁੰਚੇ। ਇਸ ਦੌਰਾਨ ਕੈਬਨਿਟ ਮੰਤਰੀਆਂ ਨੇ ਜੈ ਸ਼੍ਰੀਰਾਮ ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਦੀ ਕ੍ਰਿਪਾ ਨਾਲ ਸਾਰੇ ਕੰਮ ਪੂਰੇ ਹੋਣਗੇ। ਪੂਰੀ ਕੈਬਨਿਟ ਦੁਪਹਿਰ ਕਰੀਬ 2 ਵਜੇ ਰਾਮ ਲੱਲਾ ਦੇ ਦਰਸ਼ਨ ਅਤੇ ਪੂਜਾ ਕਰੇਗੀ। ਰਾਮ ਲੱਲਾ ਦੇ ਦਰਸ਼ਨ ਮਗਰੋਂ ਸ਼ਾਮ ਕਰੀਬ 4 ਵਜੇ ਅਯੁੱਧਿਆ ਤੋਂ ਵਾਪਸ ਜੈਪੁਰ ਰਵਾਨਾ ਹੋਣਗੇ।

ਅਯੁੱਧਿਆ ਪਹੁੰਚਣ ਮਗਰੋਂ ਭਜਨਲਾਲ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਰਾਮ ਮੰਦਰ ਦੇ ਉਦਘਾਟਨ ਮਗਰੋਂ ਲੰਬੇ ਸਮੇਂ ਤੋਂ ਭਜਨਲਾਲ ਸਰਕਾਰ ਦਾ ਅਯੁੱਧਿਆ ਜਾਣ ਦਾ ਪ੍ਰੋਗਰਾਮ ਬਣ ਰਿਹਾ ਸੀ। ਉਸ ਨੂੰ ਅੱਜ ਅਮਲੀ ਜਾਮਾ ਪਹਿਨਾਇਆ ਗਿਆ ਹੈ। ਭਜਨਲਾਲ ਕੈਬਨਿਟ ਨਾਲ ਭਾਜਪਾ ਪ੍ਰਦੇਸ਼ ਪ੍ਰਧਾਨ ਸੀ. ਪੀ. ਜੋਸ਼ੀ, ਮੁੱਖ ਸਕੱਤਰ ਸੁਧਾਂਸ਼ ਪੰਤ, ਪੁਲਸ ਜਨਰਲ ਡਾਇਰੈਕਟਰ ਯੂ. ਆਰ. ਸਾਹੂ ਅਤੇ ACP ਸ਼ਿਖਰ ਅਗਰਵਾਲ ਵੀ ਅਯੁੱਧਿਆ ਗਏ ਹਨ। ਰਾਮ ਲੱਲਾ ਦੇ ਦਰਸ਼ਨ ਕਰਨ ਗਈ ਭਜਨਲਾਲ ਕੈਬਨਿਟ ਨਾਲ 57 ਭਾਜਪਾ ਵਿਧਾਇਕ, 4 ਆਜ਼ਾਦ ਵਿਧਾਇਕ, 8 ਸੰਸਦ ਮੈਂਬਰ, ਪ੍ਰਦੇਸ਼ ਭਾਜਪਾ ਦੇ 16 ਅਹੁਦਾ ਅਧਿਕਾਰੀ ਅਤੇ 21 ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹਨ।

ਪੁਲਸ ਕਾਂਸਟੇਬਲ ਦੇ 3700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
NEXT STORY