ਨਵੀਂ ਦਿੱਲੀ— ਯੂ.ਪੀ.ਦੇ ਸੀ.ਐੱਮ. ਯੋਗੀ ਆਦਿਤਿਆਨਾਥ ਖਿਲਾਫ ਮੁਰਾਦਾਬਾਦ ਦੀ ਕੋਰਟ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਭਗਵਾਨ ਹਨੂਮਾਨ ਨੂੰ ਦਲਿਤ ਦੱਸਣ ਦੇ ਬਿਆਨ 'ਤੇ ਐਡਵੋਕੇਟ ਨੇ ਕੋਰਟ 'ਚ ਸ਼ਿਕਾਇਤ ਕੀਤੀ। ਸੀ.ਜੇ.ਐੱਮ. ਕੋਰਟ 'ਚ ਸ਼ਿਕਾਇਤ 'ਤੇ ਸੁਣਵਾਈ ਲਈ 14 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ।
ਰਾਜਸਥਾਨ 'ਚ ਚੋਣ ਜਨਸਭਾ 'ਚ ਮੁੱਖ ਮੰਤਰੀ ਦੇ ਹਨੂਮਾਨ ਨੂੰ ਦਲਿਤ ਸੰਬੰਧੀ ਬਿਆਨ ਦਾ ਮਾਮਲਾ ਕੋਰਟ 'ਚ ਪਹੁੰਚ ਗਿਆ ਹੈ। ਮੁਰਾਦਾਬਾਦ ਦੇ ਐਡਵੋਕੇਟ ਤ੍ਰਿਲੋਕ ਚੰਦਰ ਦਿਵਾਕਰ ਵਲੋਂ ਮੁੱਖ ਮੰਤਰੀ ਦੇ ਬਿਆਨ 'ਤੇ ਅਪਵਾਦ ਜਤਾਇਆ ਗਿਆ ਹੈ। ਸ਼ਿਕਾਇਤ ਪੱਤਰ 'ਚ ਇਹ ਕਿਹਾ ਗਿਆ ਹੈ ਕਿ ਮੁਖ ਮੰਤਰੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਛੱਤੀਸਗੜ: ਸੁਰੱਖਿਆ ਬਲਾਂ ਵੱਲੋਂ ਨਕਸਲੀਆਂ ਦਾ ਕੈਂਪ ਤਬਾਹ, 9 ਗ੍ਰਿਫਤਾਰ
NEXT STORY