ਮੁੰਬਈ (ਭਾਸ਼ਾ)- ਮੁੰਬਈ ਪੁਲਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਨੂੰ ਲੈ ਕੇ ਫੜੀ ਗਈ 24 ਸਾਲਾ ਇਕ ਔਰਤ ਨੂੰ ਪੁੱਛ-ਗਿੱਛ ਤੋਂ ਬਾਅਦ ਛੱਡ ਦਿੱਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਠਾਣੇ ਜ਼ਿਲ੍ਹੇ ਦੇ ਉਲਹਾਸਨਗਰ 'ਚ ਆਪਣੇ ਪਰਿਵਾਰ ਨਾਲ ਰਹਿਣ ਵਾਲੀ ਆਈ.ਟੀ. ਗਰੈਜੂਏਟ ਫਾਤਿਮਾ ਖਾਨ ਨੂੰ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਅਤੇ ਪੁਲਸ ਦੀ ਸਾਂਝੀ ਮੁਹਿੰਮ 'ਚ ਫੜਿਆ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਪੁੱਛ-ਗਿੱਛ ਲਈ ਮੁੰਬਈ ਲਿਆਂਦਾ ਗਿਆ, ਨੋਟਿਸ ਦਿੱਤਾ ਗਿਆ ਅਤੇ ਬਾਅਦ 'ਚ ਐਤਵਾਰ ਨੂੰ ਘਰ ਜਾਣ ਦਿੱਤਾ ਗਿਆ। ਪੁਲਸ ਅਨੁਸਾਰ ਖਾਨ ਚੰਗੀ-ਪੜ੍ਹੀ ਲਿਖੀ ਹੈ ਪਰ ਮਾਨਸਿਕ ਤੌਰ 'ਤੇ ਅਸਥਿਰ ਹੈ। ਉਸ ਦੇ ਪਿਤਾ ਲੱਕੜੀ ਦਾ ਕਾਰੋਬਾਰ ਕਰਦੇ ਹਨ। ਮੁੰਬਈ ਆਵਾਜਾਈ ਪੁਲਸ ਨੂੰ ਸ਼ਨੀਵਾਰ ਨੂੰ ਇਕ ਅਣਪਛਾਤੇ ਨੰਬਰ ਤੋਂ ਵਟਸਐੱਪ ਸੰਦੇਸ਼ ਮਿਲਿਆ, ਜਿਸ 'ਚ ਧਮਕੀ ਦਿੱਤੀ ਗਈ ਕਿ ਜੇਕਰ ਆਦਿਤਿਆਨਾਥ ਨੇ 10 ਦਿਨਾਂ ਅੰਦਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਤਾਂ ਉਨ੍ਹਾਂ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿੱਦੀਕੀ ਦੀ ਤਰ੍ਹਾਂ ਮਾਰ ਦਿੱਤਾ ਜਾਵੇਗਾ। ਸਿੱਦੀਕੀ ਦਾ ਪਿਛਲੇ ਮਹੀਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਖਾਨ ਨੇ ਇਹ ਸੰਦੇਸ਼ ਭੇਜਿਆ ਸੀ। ਉਸ ਤੋਂ ਬਾਅਦ ਉਸ ਨੂੰ ਏਟੀਐੱਸ ਅਤੇ ਪੁਲਸ ਦੀ ਸਾਂਝੀ ਮੁਹਿੰਮ 'ਚ ਉਲਹਾਸਨਗਰ ਤੋਂ ਫੜਿਆ ਗਿਆ। ਪੁਲਸ ਅਲਰਟ 'ਤੇ ਹੈ, ਕਿਉਂਕਿ ਆਦਿਤਿਆਨਾਥ 20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਰਾਜ 'ਚ ਆ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੈਪੁਰ 'ਚ ਦਿਲਜੀਤ ਦੋਸਾਂਝ ਨੇ ਪਾਈ ਧੱਕ, ਸਾਹਮਣੇ ਆਈਆਂ ਸ਼ੋਅ ਦੀਆਂ ਖਾਸ ਤਸਵੀਰਾਂ
NEXT STORY