ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ 'ਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਸ਼ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਕਰਨਾਲ ਲੋਕ ਸਭਾ ਸੰਸਦ ਮੈਂਬਰ ਸੰਜੇ ਭਾਟੀਆ, ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਸਮੇਤ ਕਈ ਨੇਤਾ ਪਹੁੰਚੇ। ਇਸ ਦੌਰਾਨ ਖੱਟੜ ਨੇ ਸਭ ਤੋਂ ਪਹਿਲਾਂ ਲੰਗਰ ਖਾਧਾ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਸਾਹਿਬ ਦਰਬਾਰ 'ਚ ਹਾਜ਼ਰੀ ਲਗਾਈ। ਉੱਥੇ ਖੱਟੜ ਨੇ ਗੁਰੂ ਸਾਹਿਬ ਦੇ ਤਿਆਗ ਅਤੇ ਬਲੀਦਾਨ ਨੂੰ ਯਾਦ ਕਰਦੇ ਹੋਏ 4 ਵੱਡੇ ਐਲਾਨ ਕੀਤੇ।
1- ਉਨ੍ਹਾਂ ਨੇ ਪਾਨੀਪਤ ਦੀ ਇਤਿਹਾਸਕ ਧਰਤੀ 'ਤੇ ਆਯੋਜਿਤ ਹੋਏ ਸਮਾਗਮ ਸਥਾਨ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਮ 'ਤੇ ਰੱਖਣ ਦਾ ਐਲਾਨ ਕੀਤਾ।
2- ਇਸ ਦੇ ਨਾਲ ਹੀ ਜਿਸ ਰਸਤੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਆਈ, ਉਸ ਰਸਤੇ ਦਾ ਨਾਮਕਰਨ ਵੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖੇ ਜਾਣ ਦਾ ਐਲਾਨ ਕੀਤਾ।
3- ਯੁਮਨਾਨਗਰ 'ਚ ਬਣਨ ਜਾ ਰਹੇ ਸਰਕਾਰੀ ਮੈਡੀਕਲ ਕਾਲਜ ਦਾ ਨਾਮ ਵੀ ਗੁਰੂ ਜੀ ਦੇ ਨਾਮ 'ਤੇ ਹੋਵੇਗਾ।
4- ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲੜਦੇ ਸਮੇਂ ਜਿਹੜੇ ਸ਼ਸਤਰਾਂ ਦੀ ਵਰਤੋਂ ਕੀਤੀ, ਉਨ੍ਹਾਂ ਦੀ ਪ੍ਰਦਰਸ਼ਨੀ ਦੇਸ਼ ਭਰ 'ਚ ਲਗਾਈ ਜਾਵੇਗੀ। ਇਨ੍ਹਾਂ ਸ਼ਸਤਰਾਂ ਨੂੰ ਲੈ ਕੇ ਜਾਣ ਵਾਲਾ ਵਾਹਨ ਹਰਿਆਣਾ ਸਰਕਾਰ ਆਪਣੇ ਵਲੋਂ ਭੇਟ ਕਰੇਗੀ।
ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਸਮੇਤ ਕਰੀਬ 2 ਹਜ਼ਾਰ ਪੁਲਸ ਕਰਮੀਆਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸਿਵਲ ਡਰੈੱਸ 'ਚ ਪੁਲਸ, ਸੀ.ਆਈ.ਡੀ. ਅਤੇ ਹੋਰ ਸੁਰੱਖਿਆ ਫ਼ੋਰਸਾਂ ਦੀਆਂ ਟੀਮਾਂ ਵੀ ਪ੍ਰੋਗਰਾਮ ਸਥਾਨ 'ਤੇ ਮੌਜੂਦ ਰਹਿਣਗੀਆਂ। ਆਸਮਾਨ 'ਚ 8 ਡਰੋਨ ਕੈਮਰਿਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਵੀ ਨਜ਼ਰ ਰੱਖੀ ਅਤੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਵੀ ਕਰਦੇ ਰਹੇ।
PM ਮੋਦੀ ਦੇ ਪੰਚਾਇਤੀ ਰਾਜ ਪ੍ਰੋਗਰਾਮ 'ਚ ਆਏ ਲੋਕਾਂ ਲਈ ਹਰ ਘਰ ਤੋਂ ਆਈਆਂ ਰੋਟੀਆਂ
NEXT STORY