ਨੈਸ਼ਨਲ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 25 ਹਜ਼ਾਰ ਬਿਜਲੀ ਦੇ ਬਿੱਲ ਲੈ ਕੇ ਗੁਜਰਾਤ ਦੇ ਅਹਿਮਦਾਬਾਦ ਪਹੁੰਚੇ। ਇਸ ਦੌਰਾਨ ਇਕ ਕਾਨਫਰੰਸ ਤੋਂ ਬਾਅਦ ਉਨ੍ਹਾਂ ਇਕ ਰੋਡ ਸ਼ੋਅ ’ਚ ਜ਼ੀਰੋ ਰਾਸ਼ੀ ਵਾਲੇ ਬਿਜਲੀ ਦੇ ਲੋਕਾਂ ’ਚ ਵੰਡੇ ਤੇ ਕਿਹਾ ਕਿ ਪੰਜਾਬ ਦੇ 75 ਲੱਖ ਮੀਟਰਾਂ ’ਚੋਂ 61 ਲੱਖ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ ਯਾਨੀ ਕਿ 61 ਲੱਖ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਮਿਲੀ ਹੈ। ਇਹ ਬਿੱਲ ਭਾਜਪਾ ਵਾਲਿਆਂ ਨੂੰ ਵੀ ਦਿਖਾ ਦੇਣਾ। ਇਸ ਤਰ੍ਹਾਂ ‘ਆਪ’ ਗੁਜਰਾਤ ’ਚ ਵੀ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕਰੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ 1 ਮਾਰਚ ਤੋਂ ਗੁਜਰਾਤ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ। ਜ਼ਿਕਰਯੋਗ ਹੈ ਕਿ ਗੁਜਰਾਤ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ’ਚ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ
ਮੁਫ਼ਤ ਵਾਲੇ ਬਿਆਨ ’ਤੇ ਭਾਜਪਾ ਦਾ ਇਹ ਕਹਿਣਾ ਹੈ ਕਿ ਉਹ ਮੁਫ਼ਤ ਕਿਵੇਂ ਦੇਵੇਗੀ। ਇਸ ਦੇ ਜਵਾਬ ’ਚ ਪੰਜਾਬ ਦੇ ਮੁੱਖ ਮੰਤਰੀ ਖੁਦ ਬਿਜਲੀ ਦੇ ਬਿੱਲਾਂ ਦੇ ਸਬੂਤ ਲੈ ਕੇ ਅਹਿਮਦਾਬਾਦ ਪੁੱਜੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 75 ਲੱਖ ਘਰਾਂ ’ਚੋਂ 61 ਲੱਖ ਘਰਾਂ ’ਚ ਰਹਿਣ ਵਾਲੇ ਲੋਕਾਂ ਦੇ ਉਥੇ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ। ਇਹ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਦਾ ਸਬੂਤ ਹੈ। ਉਹ ਜੋ ਕਹਿੰਦੀ ਹੈ, ਉਹ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ
HP Exits polls : ਭਾਜਪਾ ਤੇ ਕਾਂਗਰਸ 'ਚ ਜ਼ਬਰਦਸਤ ਟੱਕਰ, ਜਾਣੋ ਕਿਸ ਦੀ ਬਣੇਗੀ ਸਰਕਾਰ?
NEXT STORY