ਸ਼ਿਮਲਾ- ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਰੀਆ ਪ੍ਰਤਾਪ ਸਿੰਘ ਬਾਂਸ਼ਟੂ ਨੂੰ ਚੀਨ ਦੇ ਚੇਂਗਦੂ 'ਚ ਆਯੋਜਿਤ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਦੀ 50 ਮੀਟਰ ਪੁਰਸ਼ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਸ ਜਿੱਤ ਨਾਲ ਦੇਸ਼ ਨੂੰ ਮਾਣ ਮਹਿਸੂਸ ਹੋਇਆ ਹੈ।
ਸੂਰੀਆ ਪ੍ਰਤਾਪ ਸਿੰਘ ਬਾਂਸ਼ਟੂ ਨੇ ਚੀਨ ਤੋਂ ਪਰਤਣ ਮਗਰੋਂ ਆਪਣੇ ਪਿਤਾ ਅਤੇ ਕੋਚ ਵਰਿੰਦਰ ਸਿੰਘ ਬਾਂਸ਼ਟੂ ਨਾਲ ਅੱਜ ਨਵੀਂ ਦਿੱਲੀ ਵਿਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਸੂਰੀਆ ਪ੍ਰਤਾਪ ਸਿੰਘ ਨੇ ਆਰਾਧਨਾ ਸ਼ੂਟਿੰਗ ਕਲੱਬ ਰੋਹੜੂ ਵਿਚ ਸਿਖਲਾਈ ਪ੍ਰਾਪਤ ਕੀਤੀ ਹੈ, ਜੋ ਭਾਰਤੀ ਖੇਡ ਅਥਾਰਟੀ ਤੋਂ ਮਾਨਤਾ ਪ੍ਰਾਪਤ ਸ਼ੂਟਿੰਗ ਕਲੱਬ ਹੈ। ਇਸ ਤੋਂ ਪਹਿਲਾਂ ਉਹ ਇਸੇ ਮੁਕਾਬਲੇ ਵਿਚ ਮਿਸਰ ਦੇ ਕਾਹਿਰਾ ਵਿਚ ਆਯੋਜਿਤ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਅਤੇ ਜਰਮਨੀ ਦੇ ਸੁਲਹੇ 'ਚ ਆਯੋਜਿਤ ਜੂਨੀਅਰ ਵਿਸ਼ਵ ਕੱਪ 'ਚ ਸਿਲਵਰ ਮੈਡਲ ਜਿੱਤ ਚੁੱਕੇ ਹਨ।
ਕਪਿਲ ਮਿਸ਼ਰਾ ਨੂੰ ਭਾਜਪਾ ਦੀ ਦਿੱਲੀ ਇਕਾਈ ਦਾ ਉੱਪ ਪ੍ਰਧਾਨ ਕੀਤਾ ਗਿਆ ਨਿਯੁਕਤ
NEXT STORY