ਹੋਜਾਈ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਦਾ ਮੁਸਲਿਮ ਲੀਗ ਨਾਲ 'ਅਪਵਿੱਤਰ ਗਠਜੋੜ ਹੈ ਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਜਦੋਂ ਰਾਹੁਲ ਗਾਂਧੀ ਜੁਲੂਸ ਨਾਲ ਪਰਚਾ ਦਾਖਲ ਕਰਨ ਗਏ ਤਾਂ ਉਥੇ ਹਰੇ ਝੰਡੇ ਸਪੱਸ਼ਟ ਤੌਰ 'ਤੇ ਦਿਖ ਰਹੇ ਸਨ। ਰਾਹੁਲ ਨੇ ਵਾਇਨਾਡ ਲੋਕ ਸਭਾ ਸੀਟ ਤੋਂ ਵੀਰਵਾਰ ਨੂੰ ਪਰਚਾ ਦਾਖਲ ਕੀਤਾ ਸੀ ਜਿਥੇ ਵੱਡੀ ਗਿਣਤੀ 'ਚ ਮੁਸਲਿਮ ਜਨ ਸੰਖਿਆ ਹੈ।
ਕਾਂਗਰਸ ਪ੍ਰਧਾਨ ਦੇ ਵਾਇਨਾਡ ਤੋਂ ਪਰਚਾ ਦਾਖਲ ਕਰਨ ਦੌਰਾਨ ਸਮਰਥਕਾਂ ਦੇ ਜੁਲੂਸ ਦਾ ਇਕ ਵੀਡੀਓ ਵਾਇਰਲ ਹੋ ਚੁੱਕਾ ਹੈ। ਇਹ ਇਕ ਸਥਾਨ ਤੋਂ ਰਿਕਾਡ ਕੀਤਾ ਗਿਆ ਹੈ, ਜਿਸ 'ਚ ਇਸ ਜੁਲੂਸ 'ਚ ਮੁਸਲਿਮ ਲੀਗ ਦੇ ਹਰੇ ਝੰਡੇ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਹਨ।
ਯੋਗੀ ਨੇ ਮੱਧ ਅਸਮ 'ਚ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਰਾਹੁਲ ਉੱਤਰ ਪ੍ਰਧੇਸ਼ ਤੋਂ ਭੱਜ ਗਏ ਤੇ ਕੇਰਲ 'ਚ ਇਕ ਸੀਟ ਤੋਂ ਪਰਚਾ ਭਰਿਆ ਹੈ। ਉਨ੍ਹਾਂ ਦੇ ਜੁਲੂਸ 'ਚ ਨਾ ਤਾਂ ਤਿਰੰਗਾ ਸੀ ਤੇ ਨਾ ਹੀ ਕਾਂਗਰਸ ਦੇ ਚੋਣ ਨਿਸ਼ਾਨ 'ਹੱਥ'। ਉਸ 'ਚ ਸਿਰਫ ਮੁਸਲਿਮ ਲੀਗ ਦਾ ਹਰਾ ਝੰਡਾ ਸੀ ਜਿਸ 'ਤੇ ਚੰਦ ਤੇ ਤਾਰੇ ਬਣੇ ਸਨ।
ਛੁੱਟੀ 'ਤੇ ਘਰ ਆਏ ਫੌਜ ਦੇ ਜਵਾਨ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, ਮੌਤ
NEXT STORY