ਰਾਂਚੀ— ਝਾਰਖੰਡ ਦੇ ਸਾਬਕਾ ਮੁੱਖਮੰਤਰੀ ਮਧੁ ਕੋੜਾ ਨੂੰ ਕੋਲਾ ਘੱਪਲੇ ਮਾਮਲੇ 'ਚ ਦਿੱਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਘੋਸ਼ਿਤ ਕੀਤਾ ਗਿਆ। ਸੀ.ਬੀ.ਆਈ ਕੋਰਟ ਵੱਲੋਂ ਦੋਸ਼ੀ ਨੂੰ ਵੀਰਵਾਰ ਨੂੰ ਸਜ਼ਾ ਸੁਣਵਾਈ ਜਾਣੀ ਸੀ ਪਰ ਇਸ ਫੈਸਲੇ ਨੂੰ ਮੁਅਤਲ ਕਰਦੇ ਹੋਏ 16 ਦਸੰਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਦੋਸ਼ੀ ਮਧੁ ਕੋੜਾ ਵੱਲੋਂ ਘੱਟ ਸਜ਼ਾ ਸੁਣਾਉਣ ਦੀ ਗੁਹਾਰ ਲਗਾਈ ਗਈ ਹੈ। ਦੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ 2 ਬੱਚੀਆਂ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ। 3 ਹੋਰ ਦੋਸ਼ੀਆਂ ਨੇ ਵੀ ਸਿਹਤ ਸੰਬੰਧੀ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਘੱਟ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਹੈ।
ਦੂਜੇ ਦੌਰ 'ਚ ਵੀ ਬਲਿਊ ਟੁੱਥ ਦੇ ਈ.ਵੀ.ਐੱਮ. ਨਾਲ ਜੁੜੇ ਹੋਣ ਦੀਆਂ ਸ਼ਿਕਾਇਤਾਂ
NEXT STORY