ਪ੍ਰਯਾਗਰਾਜ- ਐਤਵਾਰ ਰਾਤ ਨੂੰ ਪ੍ਰਯਾਗਰਾਜ ਦੇ ਮਹਾਕੁੰਭ ਨਗਰ 'ਚ ਇੱਕ ਕੈਂਪ 'ਤੇ ਹਮਲਾਵਰਾਂ ਨੇ ਹਮਲਾ ਕੀਤਾ, ਜਿਸ 'ਚ ਕਿੰਨਰ ਜਗਦਗੁਰੂ ਹਿਮਾਂਗੀ ਸਖੀ ਗੰਭੀਰ ਜ਼ਖਮੀ ਹੋ ਗਈ। ਹਮਲਾਵਰਾਂ ਨੇ ਉਸ ਦੇ ਕੈਂਪ ਨੂੰ ਘੇਰ ਲਿਆ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਹਮਲਾਵਰਾਂ ਦੇ ਕਿੰਨਰ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਨਾਲ ਸਬੰਧ ਹੋਣ ਦਾ ਸ਼ੱਕ ਹੈ।
ਇਹ ਵੀ ਪੜ੍ਹੋ- ਬੈਕਲੈੱਸ ਡਰੈੱਸ 'ਚ ਮੋਨਾਲੀਸਾ ਨੇ ਢਾਹਿਆ ਕਹਿਰ, ਦੇਖੋ ਤਸਵੀਰਾਂ
ਮਮਤਾ ਕੁਲਕਰਨੀ ਬਾਰੇ ਚੁੱਕੇ ਸਨ ਸਵਾਲ
ਇਸ ਹਮਲੇ ਤੋਂ ਪਹਿਲਾਂ ਹਿਮਾਂਗੀ ਸਖੀ ਨੇ ਕਿੰਨਰ ਅਖਾੜੇ ਦੇ ਫੈਸਲਿਆਂ 'ਤੇ ਸਵਾਲ ਉਠਾਏ ਸਨ। ਉਨ੍ਹਾਂ ਨੇ ਖਾਸ ਤੌਰ 'ਤੇ ਫਿਲਮ ਅਦਾਕਾਰਾ ਮਮਤਾ ਕੁਲਕਰਨੀ ਨੂੰ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਵਜੋਂ ਨਿਯੁਕਤ ਕਰਨ 'ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਮਮਤਾ ਕੁਲਕਰਨੀ ਦੇ ਵਿਵਾਦਪੂਰਨ ਅਤੀਤ ਦਾ ਹਵਾਲਾ ਦਿੰਦੇ ਹੋਏ ਅਖਾੜੇ ਦੇ ਫੈਸਲੇ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ।
ਕਿਹਾ ਸੀ ਇਹ
ਹਿਮਾਂਗੀ ਸਖੀ ਨੇ ਇਕ ਨਿਊਜ਼ ਏਜੰਸੀ ਗੱਲਬਾਤ ਦੌਰਾਨ ਕਿਹਾ ਸੀ, "ਸਭ ਤੋਂ ਪਹਿਲਾਂ, ਕਿੰਨਰ ਅਖਾੜਾ ਕਿਸ ਲਈ ਬਣਾਇਆ ਗਿਆ ਸੀ? ਇਹ ਕਿੰਨਰ ਭਾਈਚਾਰੇ ਲਈ ਸੀ ਪਰ ਹੁਣ ਕਿੰਨਰ ਅਖਾੜੇ 'ਚ ਇੱਕ ਔਰਤ ਨੂੰ ਸ਼ਾਮਲ ਕੀਤਾ ਗਿਆ ਹੈ। ਜੇਕਰ ਇਹ ਕਿੰਨਰ ਅਖਾੜਾ ਹੈ ਅਤੇ ਤੁਸੀਂ ਔਰਤਾਂ ਨੂੰ ਅਹੁਦੇ ਦੇਣਾ ਸ਼ੁਰੂ ਕਰ ਦਿੱਤਾ ਹੈ, ਤਾਂ ਇਸਦਾ ਨਾਮ ਬਦਲ ਦਿਓ। ਇਸ ਮਹਾਕੁੰਭ 'ਚ ਬਹੁਤ ਸਾਰੇ ਫਿਲਮੀ ਸਿਤਾਰੇ ਆਏ ਹਨ ਪਰ ਅਸੀਂ ਕਦੇ ਕਿਸੇ 'ਤੇ ਟਿੱਪਣੀ ਨਹੀਂ ਕਰਦੇ। ਫਿਰ ਕੀ ਸਾਨੂੰ ਅੱਜ ਟਿੱਪਣੀ ਕਰਨੀ ਚਾਹੀਦੀ ਹੈ? ਮਮਤਾ ਕੁਲਕਰਨੀ ਵਰਗੇ ਫਿਲਮੀ ਸਿਤਾਰੇ, ਜਿਨ੍ਹਾਂ ਦੇ ਡੀ ਕੰਪਨੀ ਨਾਲ ਸਬੰਧ ਹਨ ਅਤੇ ਜਿਨ੍ਹਾਂ ਨੂੰ ਡਰੱਗਜ਼ ਦੇ ਮਾਮਲੇ 'ਚ ਜੇਲ੍ਹ ਭੇਜਿਆ ਗਿਆ ਸੀ, ਇਹ ਸਾਰੀ ਦੁਨੀਆ ਜਾਣਦੀ ਹੈ। ਇਸ ਦੇ ਬਾਵਜੂਦ, ਉਨ੍ਹਾਂ ਨੂੰ 'ਦੀਕਸ਼ਾ' ਦਿੱਤੀ ਜਾਂਦੀ ਹੈ ਅਤੇ ਬਿਨਾਂ ਕਿਸੇ 'ਸਿੱਖਿਆ' ਦੇ ਮਹਾਂਮੰਡਲੇਸ਼ਵਰ ਬਣਾਇਆ ਜਾਂਦਾ ਹੈ।ਤੁਸੀਂ ਸਮਾਜ ਨੂੰ ਅਜਿਹਾ 'ਗੁਰੂ' ਕੀ ਦੇ ਰਹੇ ਹੋ?"
ਫਾਰਚੂਨਰ 'ਚ ਆਏ ਸਨ ਹਮਲਾਵਰ
ਹਮਲਾਵਰ ਫਾਰਚੂਨਰ ਕਾਰ 'ਚ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਇੱਕ ਤ੍ਰਿਸ਼ੂਲ ਅਤੇ ਇੱਕ ਕੁਹਾੜੀ ਸੀ। ਪ੍ਰਯਾਗਰਾਜ ਦੇ ਸੈਕਟਰ 8 'ਚ ਸਥਿਤ ਕੈਂਪ 'ਚ ਵਾਪਰੀ ਇਹ ਘਟਨਾ ਸੀਸੀਟੀਵੀ ਫੁਟੇਜ 'ਚ ਕੈਦ ਹੋ ਗਈ ਹੈ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ 'ਚ ਕਰ ਲਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਦੇ ਮੈਨੂੰ ਵੀ ਆ ਕੇ ਮਿਲੋ', ਜਾਖੜ ਦੇ ਸਮਾਗਮ ਦੌਰਾਨ PM ਮੋਦੀ ਦੀ ਵਿਰੋਧੀ ਆਗੂ ਨਾਲ ਗੱਲਬਾਤ, ਸਿਆਸਤ 'ਚ ਹਲਚਲ
NEXT STORY