ਅਹਿਮਦਾਬਾਦ : ਅਹਿਮਦਾਬਾਦ 'ਚ ਇਕ ਔਰਤ ਨੇ ਜ਼ੋਮੈਟੋ ਡਿਲੀਵਰੀ ਏਜੰਟ 'ਤੇ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦਾ ਗੰਭੀਰ ਦੋਸ਼ ਲਗਾਇਆ ਹੈ। ਮਹਿਲਾ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਰਾਹੀਂ ਕਿਹਾ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ, ਜਦੋਂ ਉਸ ਨੇ ਭਾਰੀ ਮੀਂਹ ਦੌਰਾਨ ਕੌਫੀ ਦਾ ਆਰਡਰ ਕੀਤਾ ਸੀ। ਔਰਤ ਨੇ ਕਿਹਾ ਕਿ ਡਿਲੀਵਰੀ ਵਿੱਚ ਦੇਰੀ ਹੋਣ ਦੇ ਬਾਵਜੂਦ ਉਹ ਸਥਿਤੀ ਨੂੰ ਸਮਝ ਰਹੀ ਸੀ ਅਤੇ ਆਪਣੇ ਆਰਡਰ ਦੀ ਉਡੀਕ ਕਰ ਰਹੀ ਸੀ। ਹਾਲਾਂਕਿ, ਜਦੋਂ ਡਿਲੀਵਰੀ ਏਜੰਟ ਪਹੁੰਚਿਆ, ਤਾਂ ਉਹ ਉਸ ਦੀ ਲਗਾਤਾਰ ਮੁਸਕਰਾਹਟ ਅਤੇ ਮੁਆਫ਼ੀ ਮੰਗਣ ਨਾਲ ਬੇਚੈਨ ਹੋ ਗਈ।
ਇਹ ਵੀ ਪੜ੍ਹੋ - ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼
ਦੂਜੇ ਪਾਸੇ ਏਜੰਟ, ਜਿਸ ਦੀ ਪਛਾਣ ਸ਼ਵੇਤਾਂਗ ਜੋਸ਼ੀ ਵਜੋਂ ਹੋਈ ਹੈ, ਵਾਰ-ਵਾਰ ਆਪਣੇ ਪੈਰ 'ਚੇ ਲੱਗੀ ਸੱਟ ਦਾ ਜ਼ਿਕਰ ਕਰ ਰਿਹਾ ਸੀ ਅਤੇ ਔਰਤ ਤੋਂ ਮਦਦ ਮੰਗ ਰਿਹਾ ਸੀ। ਔਰਤ ਨੇ ਦੋਸ਼ ਲਾਇਆ ਕਿ ਏਜੰਟ ਨੇ ਅਚਾਨਕ ਆਪਣੇ ਪੈਰਾਂ ਵੱਲ ਇਸ਼ਾਰਾ ਕਰਦੇ ਹੋਏ ਉਸ ਨੂੰ ਟਾਰਚ ਨਾਲ ਦੇਖਣ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ ਦੇਖਿਆ ਕਿ ਉਸ ਦੇ ਗੁਪਤ ਅੰਗ ਖੁੱਲ੍ਹੇ ਹੋਏ ਸਨ। ਇਸ ਘਟਨਾ ਤੋਂ ਬਾਅਦ ਔਰਤ ਨੇ ਤੁਰੰਤ ਜ਼ੋਮੈਟੋ ਨੂੰ ਸੂਚਨਾ ਦਿੱਤੀ ਪਰ ਕੰਪਨੀ ਦੇ ਜਵਾਬ ਤੋਂ ਉਹ ਹੋਰ ਵੀ ਪਰੇਸ਼ਾਨ ਹੋ ਗਈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਪੁਜਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਤਨਖ਼ਾਹ 'ਚ ਬੰਪਰ ਵਾਧਾ
ਔਰਤ ਨੇ ਸ਼ਿਕਾਇਤ ਕੀਤੀ ਕਿ ਜਦੋਂ ਉਸ ਨੇ ਜ਼ੋਮੈਟੋ ਦੇ ਕਸਟਮਰ ਕੇਅਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਵੇਗੀ। ਉਨ੍ਹਾਂ ਸਵਾਲ ਉਠਾਇਆ ਕਿ ਆਖਰ ਕੌਣ ਸਵੇਰੇ 1 ਵਜੇ ਬਿਨਾਂ ਕਿਸੇ ਰਿਫੰਡ ਦੀ ਮੰਗ ਦੇ ਕਸਟਮਰ ਕੇਅਰ ਨਾਲ ਸੰਪਰਕ ਕਰੇਗਾ। ਔਰਤ ਨੇ ਜ਼ੋਮੈਟੋ ਦੇ ਜਵਾਬ ਨੂੰ "ਘਿਣਾਉਣੇ ਅਤੇ ਅਵੈਧ" ਕਰਾਰ ਦਿੰਦੇ ਹੋਏ ਕਿਹਾ ਕਿ ਐਮਰਜੈਂਸੀ ਵਿੱਚ ਭੋਜਨ ਆਰਡਰ ਕਰਨਾ ਅਸੁਰੱਖਿਅਤ ਹੋ ਸਕਦਾ ਹੈ। ਉਸ ਨੇ ਕਿਹਾ ਕਿ ਕੰਪਨੀ ਨੇ ਬਾਅਦ ਵਿੱਚ ਉਸ ਨਾਲ ਸੰਪਰਕ ਕੀਤਾ ਅਤੇ ਲੋੜੀਂਦੀ ਕਾਰਵਾਈ ਕੀਤੀ, ਜਿਸ ਵਿੱਚ ਡਿਲੀਵਰੀ ਏਜੰਟ ਨੂੰ ਨੌਕਰੀ ਤੋਂ ਕੱਢਿਆ ਗਿਆ ਅਤੇ ਉਸ ਦਾ ਲਾਇਸੈਂਸ ਰੱਦ ਕੀਤਾ ਗਿਆ। ਹਾਲਾਂਕਿ, ਔਰਤ ਨੇ ਮੰਨਿਆ ਕਿ ਉਹ ਅਜੇ ਵੀ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਕਰਨ ਲਈ ਭਾਜਪਾ ਨੇਤਾਵਾਂ ਨੇ ਕੀਤੀ ਮੀਟਿੰਗ
NEXT STORY