ਹਰਿਆਣਾ ਡੈਸਕ : ਠੰਡ ਦਾ ਕਹਿਰ ਇਸ ਸਮੇਂ ਪੂਰੀ ਜ਼ੋਰਾ 'ਤੇ ਹਨ। ਹਰਿਆਣਾ ਵਿੱਚ ਨਵੇਂ ਸਾਲ ਤੋਂ ਠੰਡ ਵਧਣੀ ਸ਼ੁਰੂ ਹੋ ਗਈ ਹੈ। ਲਗਾਤਾਰ ਤੀਜੇ ਦਿਨ ਵੀ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਲੋਕ ਆਪਣੇ ਘਰਾਂ ਵਿਚ ਹੀ ਰਹੇ। ਹਿਸਾਰ, ਪਾਣੀਪਤ, ਝੱਜਰ, ਸੋਨੀਪਤ, ਜੀਂਦ, ਪਲਵਲ ਅਤੇ ਮਹਿੰਦਰਗੜ੍ਹ ਸਮੇਤ ਕਈ ਸ਼ਹਿਰ ਧੁੰਦ ਦੀ ਲਪੇਟ 'ਚ ਹਨ। ਜਦੋਂ ਕਿ ਪਲਵਲ ਅਤੇ ਜੀਂਦ ਵਿੱਚ ਵਿਜ਼ੀਬਿਲਟੀ 5 ਤੋਂ 10 ਮੀਟਰ ਹੈ।
ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ
ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ
5 ਜਨਵਰੀ ਅਤੇ 6 ਜਨਵਰੀ ਦੀ ਰਾਤ ਨੂੰ ਰਾਜ ਦੇ ਉੱਤਰੀ ਅਤੇ ਦੱਖਣ-ਪੱਛਮ ਵਿਚ ਕੁਝ ਥਾਵਾਂ 'ਤੇ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। 7 ਜਨਵਰੀ ਤੋਂ ਸੂਬੇ ਵਿੱਚ ਖੁਸ਼ਕ ਮੌਸਮ ਅਤੇ ਉੱਤਰੀ ਅਤੇ ਉੱਤਰ-ਪੱਛਮ ਤੋਂ ਠੰਢੀਆਂ ਹਵਾਵਾਂ ਚੱਲਣ ਕਾਰਨ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਠੰਡ ਦੇ ਮਾਮਲੇ ਵਿੱਚ ਹਰਿਆਣਾ ਨੇ ਹਿਮਾਚਲ ਨੂੰ ਪਿੱਛੇ ਛੱਡ ਦਿੱਤਾ ਹੈ। ਸੂਬੇ ਦੇ 9 ਸ਼ਹਿਰ ਅਜਿਹੇ ਹਨ, ਜੋ ਮਨਾਲੀ ਤੋਂ ਵੀ ਜ਼ਿਆਦਾ ਠੰਢੇ ਹਨ। ਇਸ ਤੋਂ ਇਲਾਵਾ ਪੂਰੇ ਹਰਿਆਣਾ 'ਚ ਸ਼ਿਮਲਾ ਵਰਗੀ ਠੰਡ ਦੇਖਣ ਨੂੰ ਮਿਲ ਸਕਦੀ ਹੈ। ਸ਼ਿਮਲਾ 'ਚ ਤਾਪਮਾਨ 17.2 ਡਿਗਰੀ ਰਿਹਾ, ਜਦਕਿ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ 17 ਡਿਗਰੀ ਤੋਂ ਹੇਠਾਂ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ - ਫੇਲ ਹੋਣ 'ਤੇ ਮੁੰਡੇ ਨੇ ਮਾਰ 'ਤੇ ਮਾਪੇ, ਘਰ 'ਚੋਂ ਆਈ ਬਦਬੂ ਤਾਂ ਹੋਇਆ ਖੁਲਾਸਾ
ਮੌਸਮ ਵਿਭਾਗ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ
ਠੰਡ ਅਤੇ ਪੈ ਰਹੀ ਸੰਘਣੀ ਧੁੰਦ ਵਿਚਾਲੇ ਮੌਸਮ ਵਿਭਾਗ ਵੱਲੋਂ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਤਹਿਤ ਅੱਜ 10 ਸ਼ਹਿਰਾਂ ਵਿੱਚ ਠੰਡੇ ਦਿਨ ਦੀ ਚਿਤਾਵਨੀ ਦਿੱਤੀ ਗਈ ਹੈ। ਇਨ੍ਹਾਂ ਸ਼ਹਿਰਾਂ ਵਿੱਚ ਸਿਰਸਾ, ਹਿਸਾਰ, ਫਤਿਹਾਬਾਦ, ਭਿਵਾਨੀ, ਜੀਂਦ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਪਾਣੀਪਤ ਸ਼ਾਮਲ ਹਨ। ਸਿਰਸਾ, ਹਿਸਾਰ, ਫਤਿਹਾਬਾਦ, ਭਿਵਾਨੀ, ਜੀਂਦ 'ਚ ਹਲਕੀ ਧੁੱਪ ਤੋਂ ਕੁਝ ਰਾਹਤ ਮਿਲੇਗੀ ਪਰ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਪਾਣੀਪਤ 'ਚ ਠੰਡ ਦਾ ਕਹਿਰ ਪੂਰਾ ਦਿਨ ਜਾਰੀ ਰਹੇਗਾ। ਇਸ ਤੋਂ ਇਲਾਵਾ ਭਿਵਾਨੀ, ਰੋਹਤਕ, ਚਰਖੀ ਦਾਦਰੀ ਅਤੇ ਝੱਜਰ 'ਚ ਧੁੰਦ ਰਾਤ ਨੂੰ ਸਮੱਸਿਆ ਪੈਦਾ ਕਰ ਸਕਦੀ ਹੈ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਿਲ ਬਾਈਡੇਨ ਨੂੰ PM ਮੋਦੀ ਤੋਂ ਮਿਲਿਆ ਸਭ ਤੋਂ ਮਹਿੰਗਾ Gift, ਤੋਹਫੇ 'ਚ ਦਿੱਤਾ 20 ਹਜ਼ਾਰ ਡਾਲਰ ਦਾ ਹੀਰਾ
NEXT STORY