ਰੂਪਨਗਰ (ਵਿਜੇ ਸ਼ਰਮਾ)-ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਵਿੱਚ ਸਮਾਂ ਸ਼ਾਮ 7.00 ਵਜੇ ਤੋਂ ਲੈ ਕੇ ਸਵੇਰੇ 6.00 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ, ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਪਾਸੋਂ ਰਜਿਸਟਰਡ ਕਰਵਾਉਣ ਦੇ ਆਦੇਸ਼ ਦਿੱਤ ਗਏ ਹਨ। ਹਿਮਾਂਸ਼ੂ ਜੈਨ ਦੱਸਿਆ ਕਿ ਰਾਤ ਸਮੇਂ ਗਊ ਧੰਨ ਦੀ ਆਵਾਜਾਈ ਅਤੇ ਢੁਅ-ਢੁਆਈ ਤੋਂ ਤਸਕਰੀ ਅਤੇ ਚੋਰੀ ਦਾ ਸ਼ੱਕ ਪੈਦਾ ਹੁੰਦਾ ਹੈ, ਜਿਸ ਕਰਕੇ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਇਨ੍ਹਾਂ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਸਮਾਂ ਸ਼ਾਮ 7.00 ਵਜੇ ਤੋਂ ਲੈ ਕੇ ਸਵੇਰੇ 6.00 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ 'ਤੇ ਪੂਰਨ ਪਾਬੰਦੀ ਲਗਾਈ ਜਾਵੇ।
ਇਹ ਵੀ ਪੜ੍ਹੋ- ਜਲੰਧਰ 'ਚ ਹੋਏ ਦੋਹਰੇ ਕਤਲਕਾਂਡ ਦੇ ਮਾਮਲੇ 'ਚ ਵੱਡੀ ਅਪਡੇਟ, ਪੁਲਸ ਨੇ ਕਰ 'ਤੇ ਅਹਿਮ ਖ਼ੁਲਾਸੇ
ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਵਿਚ ਪਲਾਸਟਿਕ ਲਿਫ਼ਾਫ਼ਿਆਂ ਨੂੰ ਬਣਾਉਣ, ਵੰਡਣ, ਵੇਚਣ ਸਟੋਰ ਕਰਨ ਅਤੇ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪਲਾਸਟਿਕ ਅਤੇ ਕੈਰੀ ਬੈਗਜ਼ (ਮੈਨੂਫੈਕਚਰਜ਼ ਯੂਜਿਸ ਅਤੇ ਡਿਸਪੋਜਲ) ਕੰਟਰੋਲ ਐਕਟ-2005 ਤਹਿਤ ਪਲਾਸਟਿਕ ਲਿਫ਼ਾਫ਼ਿਆਂ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੁਕਾਨਦਾਰਾਂ ਅਤੇ ਢਾਬਿਆਂ, ਹੋਟਲਾਂ ਆਦਿ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਇਹ ਵੀ ਪੜ੍ਹੋ- ਖ਼ੁਸ਼ੀਆਂ 'ਚ ਪੈ ਗਏ ਵੈਣ, ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰੀ ਅਣਹੋਣੀ
ਨੰਬਰ ਪਲੇਟ ਬਣਾਉਣ ਵਾਲੇ ਅਤੇ ਨੰਬਰ ਲਿਖਦੇ ਸਮੇਂ ਰਜਿਸਟਰ ਮੇਨਟੇਨ ਕਰਨ ਦੀ ਹਦਾਇਤ
ਮਾੜੇ ਅਨਸਰ ਗੈਂਗਸਟਰ ਮੋਟਰ ਸਾਈਕਲਾਂ/ਸਕੂਟਰਾਂ/ਕਾਰਾਂ/ਵ੍ਹੀਕਲਾਂ 'ਤੇ ਜਾਅਲੀ ਨੰਬਰ ਲਗਾ ਕੇ ਲੁੱਟਖੋਹ ਅਤੇ ਹੋਰ ਜ਼ੁਰਮ ਕਰਦੇ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਵਿਚ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਮੁਸ਼ਕਿਲ ਨੂੰ ਮੁੱਖ ਰਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਰਜਿਸਟਰ ਮੈਨਟੇਨ ਕਰਨ ਤੋਂ ਬਿਨ੍ਹਾ ਨੰਬਰ ਪਲੇਟ ਅਤੇ ਨੰਬਰ ਲਿਖਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਗਏ ਹਨ। ਇਸ ਸਬੰਧੀ ਜ਼ਿਲ੍ਹੇ ਵਿਚ ਨੰਬਰ ਪਲੇਟ ਬਣਾਉਣ ਵਾਲੇ ਅਤੇ ਨੰਬਰ ਲਿਖਦੇ ਸਮੇਂ ਰਜਿਸਟਰ ਮੇਨਟੇਨ ਕਰਨ ਦੀ ਹਦਾਇਤ ਕੀਤੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਦਿੱਤੀਆਂ ਗਈਆਂ ਤਰੱਕੀਆਂ
ਆਈ. ਆਈ. ਟੀ. ਰੋਡ (ਆਈ. ਆਈ. ਟੀ ਤੋਂ ਫਲਾਈ ਓਵਰ ਤੱਕ) ਤੋਂ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ਤੇ ਪੂਰਨ ਤੌਰ ‘ਤੇ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਪੂਜਾ ਸਿਆਲ ਗਰੇਵਾਲ ਨੇ ਆਦੇਸ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਆਈ. ਆਈ. ਟੀ. ਰੂਪਨਗਰ ਰੋਡ ਉਤੇ ਓਵਰ ਲੋਡ ਗੱਡੀਆਂ/ਟਿੱਪਰ ਆਦਿ ਚੱਲਦੇ ਹਨ, ਜਿਸ ਕਾਰਨ ਇਹ ਏਰੀਆ ਹਾਦਸਾਗ੍ਰਸਤ ਏਰੀਆ ਵਿੱਚ ਤਬਦੀਲ ਹੋ ਗਿਆ ਹੈ, ਇਸ ਕਰਕੇ ਧਾਰਾ 163 ਅਧੀਨ ਆਈ. ਆਈ. ਟੀ. ਰੋਡ (ਆਈ. ਆਈ. ਟੀ ਤੋਂ ਫਲਾਈ ਓਵਰ ਤੱਕ) ਤੋਂ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾਂਦੀ ਹੈ। ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਇਸ ਰੋਡ ਉਤੇ ਰਾਸਟਰੀ ਪੱਧਰ ਦੀ ਆਈ. ਆਈ. ਟੀ. ਰੂਪਨਗਰ ਅਤੇ ਹੋਰ ਵਿਦਿਅਕ ਅਦਾਰੇ ਵੀ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹੋਰਨਾਂ ਰਾਜਾਂ ਤੇ ਉੱਚ ਸਿੱਖਿਆ ਲਈ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ ਅਤੇ ਅਕਸਰ ਹੀ ਇਸ ਰੋਡ 'ਤੇ ਵਿਦਿਆਰਥੀਆਂ, ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਉਨ੍ਹਾਂ ਦੇ ਮਾਪਿਆਂ, ਪ੍ਰੋਫ਼ੈਸਰਾਂ ਅਤੇ ਮੁਲਾਜਮਾਂ ਦੀਆਂ ਛੋਟੀਆਂ ਗੱਡੀਆਂ/ਮੋਟਰਸਾਈਕਲਾਂ ਦੀ ਆਵਾਜਾਈ ਬਣੀ ਰਹਿੰਦੀ ਹੈ, ਜਿਸ ਕਾਰਨ ਓਵਰਲੋਡ ਟਿੱਪਰਾਂ ਕਾਰਨ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਉਪ ਕਪਤਾਨ ਪੁਲਸ ਰੂਪਨਗਰ ਦੀ ਰਿਪੋਰਟ ਦੇ ਆਧਾਰ 'ਤੇ ਲੋਕ ਹਿੱਤ ਵਿੱਚ ਇਸ ਰੂਟ 'ਤੇ ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਦੇ ਚੱਲਣ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਸਮਝੀ ਜਾਂਦੀ ਇਹ ਸਾਰੇ ਹੁਕਮ 23 ਫਰਵਰੀ 2025 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ- ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ ਮਾਰੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
32 ਬੋਰ ਦੇ ਪਿਸਟਲ ਸਮੇਤ ਇਕ ਗ੍ਰਿਫਤਾਰ
NEXT STORY