ਜਲੰਧਰ (ਪੁਨੀਤ)– ਲੁਧਿਆਣਾ ਨੇੜੇ ਚੱਲ ਰਹੇ ਵਿਕਾਸ ਕੰਮਾਂ ਕਾਰਨ ਲੱਗਭਗ 54 ਟ੍ਰੇਨਾਂ ਰੱਦ ਚੱਲ ਰਹੀਆਂ ਹਨ, ਜਦ ਕਿ ਦਰਜਨਾਂ ਟ੍ਰੇਨਾਂ ਦੀ ਦੇਰੀ ਨਾਲ ਆਵਾਜਾਈ ਕੀਤੀ ਜਾ ਰਹੀ ਹੈ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਉਥੇ ਹੀ ਧੁੰਦ ਅਤੇ ਮੁਰੰਮਤ ਦੇ ਕੰਮਾਂ ਕਾਰਨਾਂ ਵੱਖ-ਵੱਖ ਟ੍ਰੇਨਾਂ ਲੇਟ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਠੰਡ ਵਿਚ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਰਾਤ 11 ਵਜੇ ਦੇ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਟ੍ਰੇਨ ਨੰਬਰ 14679 ਆਪਣੇ ਨਿਰਧਾਰਿਤ ਸਮੇਂ ਤੋਂ ਸਵਾ 2 ਘੰਟੇ ਲੇਟ ਚੱਲ ਰਹੀ ਸੀ। ਉਥੇ ਹੀ 12459 ਵੀ ਦੇਰੀ ਨਾਲ ਚੱਲ ਰਹੀ ਸੀ। ਇਸੇ ਲੜੀ ਵਿਚ 19325 ਇੰਦੌਰ-ਅੰਮ੍ਰਿਤਸਰ ਐਕਸਪ੍ਰੈੱਸ ਲੱਗਭਗ 3 ਘੰਟੇ ਲੇਟ ਦੱਸੀ ਗਈ, ਜਦ ਕਿ ਗੋਲਡਨ ਟੈਂਪਲ ਮੇਲ ਡੇਢ ਘੰਟਾ ਲੇਟ ਸਪਾਟ ਹੋਈ। ਇਸੇ ਤਰ੍ਹਾਂ ਪੂਜਾ ਸੁਪਰਫਾਸਟ ਸਾਢੇ 3 ਘੰਟੇ, ਸ਼ਾਲੀਮਾਰ ਮਾਲਿਨੀ ਲੱਗਭਗ 1 ਘੰਟਾ ਦੇਰੀ ਨਾਲ ਚੱਲ ਰਹੀ ਸੀ। ਇਸੇ ਤਰ੍ਹਾਂ ਕਈ ਹੋਰ ਟ੍ਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਸਨ।
ਇਹ ਵੀ ਪੜ੍ਹੋ- ਭੈਣ ਦਾ ਜੀਜੇ ਨਾਲ ਹੋ ਗਿਆ ਝਗੜਾ, ਗੁੱਸੇ 'ਚ ਆਏ ਸਾਲ਼ੇ ਨੇ ਇੱਟਾਂ ਮਾਰ-ਮਾਰ ਉਤਾਰ'ਤਾ ਮੌਤ ਦੇ ਘਾਟ
ਦੱਸਿਆ ਜਾ ਰਿਹਾ ਹੈ ਕਿ ਧੁੰਦ ਸਮੇਤ ਵੱਖ-ਵੱਖ ਕਾਰਨਾਂ ਕਾਰਨ ਟ੍ਰੇਨਾਂ ਲੇਟ ਹੋ ਰਹੀਆਂ ਹਨ। ਰੇਲਵੇ ਵੱਲੋਂ ਅਹਿਤਿਆਤ ਵਰਤੀ ਜਾ ਰਹੀ ਹੈ ਤਾਂ ਜੋ ਯਾਤਰੀਆਂ ਦਾ ਸਫਰ ਸੁਰੱਖਿਅਤ ਰਹੇ। ਇਸੇ ਕਾਰਨ ਟ੍ਰੇਨਾਂ ਨੂੰ ਸਾਵਧਾਨੀ ਨਾਲ ਸੰਚਾਲਿਤ ਕੀਤਾ ਜਾ ਰਿਹਾ ਹੈ। ਇਹ ਵੀ ਅਹਿਮ ਕਾਰਨ ਹੈ ਕਿ ਵੱਖ-ਵੱਖ ਟ੍ਰੇਨਾਂ ਦੇਰੀ ਨਾਲ ਆਪਣੇ ਸਪਾਟ ’ਤੇ ਪਹੁੰਚ ਰਹੀਆਂ ਹਨ।
ਟ੍ਰੇਨਾਂ ਦੀ ਦੇਰੀ ਦੌਰਾਨ ਯਾਤਰੀਆਂ ਵੱਲੋਂ ਇੰਤਜ਼ਾਰ ਕਰਨਾ ਮਜਬੂਰੀ ਹੈ ਕਿਉਂਕਿ ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਵੀ ਰਸਤਾ ਨਹੀਂ ਬਚਦਾ। ਯਾਤਰੀ ਵਾਰ-ਵਾਰ ਪੁੱਛਗਿੱਛ ਕਾਊਂਟਰਾਂ ਤੋਂ ਟ੍ਰੇਨ ਦੀ ਸਥਿਤੀ ਦਾ ਪਤਾ ਕਰਦੇ ਹੋਏ ਦੇਖਣ ਨੂੰ ਮਿਲ ਰਹੇ ਹਨ। ਜੋ ਟ੍ਰੇਨ ਇਕ ਘੰਟਾ ਲੇਟ ਹੁੰਦੀ ਹੈ, ਉਸ ਨੂੰ ਜਲੰਧਰ ਪਹੁੰਚਣ ਵਿਚ ਕਈ ਵਾਰ 2 ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ।
7 ਤੋਂ 8 ਤਕ ਵੱਖ-ਵੱਖ ਸਟੇਸ਼ਨਾਂ ’ਤੇ ਨਹੀਂ ਰੁਕਣਗੀਆਂ ਟ੍ਰੇਨਾਂ
ਰੂਟ ਡਾਇਵਰਟ ਕਰਨ ਕਾਰਨ ਟ੍ਰੇਨਾਂ ਨੂੰ ਦੂਸਰੇ ਰੂਟਾਂ ਤੋਂ ਚਲਾਇਆ ਜਾ ਰਿਹਾ ਹੈ। ਇਸ ਕਾਰਨ 7 ਜਨਵਰੀ ਤਕ ਟ੍ਰੇਨ ਨੰਬਰ 19612 (ਅਜਮੇਰ-ਅੰਮ੍ਰਿਤਸਰ) ਨੂੰ ਫਗਵਾੜਾ, ਲੁਧਿਆਣਾ, ਜਗਰਾਓਂ, ਮੋਗਾ, ਤਲਵੰਡੀ ਭਾਈ ਵਿਚ ਸਟਾਪ ਨਹੀਂ ਮਿਲੇਗਾ, ਇਸੇ ਤਰ੍ਹਾਂ 14720 (ਅੰਮ੍ਰਿਤਸਰ-ਬੀਕਾਨੇਰ) ਨੂੰ 6 ਜਨਵਰੀ ਤਕ ਫਿਲੌਰ, ਨੂਰਮਹਿਲ, ਨਕੋਦਰ, ਮਲਸੀਆਂ, ਸ਼ਾਹਕੋਟ, ਲੋਹੀਆਂ ਖਾਸ, ਮੱਖੂ ਵਿਚ ਸਟਾਪ ਨਹੀਂ ਮਿਲੇਗਾ। ਉਥੇ ਹੀ, 13308 (ਫਿਰੋਜ਼ਪੁਰ ਕੈਂਟ-ਧਨਬਾਦ) ਨੂੰ ਮੱਖੂ, ਲੋਹੀਆਂ ਖਾਸ, ਮਲਸੀਆਂ, ਸ਼ਾਹਕੋਟ, ਨਕੋਦਰ, ਨੂਰਮਹਿਲ, ਬਿਲਗਾ ਅਤੇ ਫਿਲੌਰ ਵਿਚ ਨਹੀਂ ਰੋਕਿਆ ਜਾਵੇਗਾ।
ਇਹ ਵੀ ਪੜ੍ਹੋ- ਠੰਡ ਨੇ ਠਾਰ'ਤੇ ਪੰਜਾਬੀ ! ਆਸਮਾਨ 'ਚ ਛਾਈ ਸੰਘਣੀ ਧੁੰਦ ਦੀ ਚਾਦਰ, ਮੌਸਮ ਵਿਭਾਗ ਨੇ ਜਾਰੀ ਕਰ'ਤਾ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਠੰਡ ਨੇ ਠਾਰ'ਤੇ ਪੰਜਾਬੀ ! ਆਸਮਾਨ 'ਚ ਛਾਈ ਸੰਘਣੀ ਧੁੰਦ ਦੀ ਚਾਦਰ, ਮੌਸਮ ਵਿਭਾਗ ਨੇ ਜਾਰੀ ਕਰ'ਤਾ Alert
NEXT STORY