ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ 2023 'ਚ ਵਿਦੇਸ਼ੀ ਨੇਤਾਵਾਂ ਤੋਂ ਲੱਖਾਂ ਡਾਲਰ ਦੇ ਤੋਹਫੇ ਮਿਲੇ ਹਨ, ਜਿਨ੍ਹਾਂ 'ਚੋਂ ਸਭ ਤੋਂ ਕੀਮਤੀ ਤੋਹਫਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਲ ਬਾਈਡੇਨ ਨੂੰ ਦਿੱਤਾ ਗਿਆ 20 ਹਜ਼ਾਰ ਅਮਰੀਕੀ ਡਾਲਰ ਦਾ ਹੀਰਾ ਹੈ। ਵਿਦੇਸ਼ ਮੰਤਰਾਲਾ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਖਾਤਿਆਂ ਮੁਤਾਬਕ ਮੋਦੀ ਵੱਲੋਂ ਦਿੱਤਾ ਗਿਆ 7.5 ਕੈਰੇਟ ਦਾ ਹੀਰਾ 2023 ਵਿੱਚ ਰਾਸ਼ਟਰਪਤੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮਿਲਿਆ ਸਭ ਤੋਂ ਮਹਿੰਗਾ ਤੋਹਫਾ ਹੈ।
ਇਹ ਵੀ ਪੜ੍ਹੋ: ਇਮਾਰਤ ਦੀ ਛੱਤ 'ਤੇ ਡਿੱਗਿਆ ਜਹਾਜ਼, 2 ਲੋਕਾਂ ਦੀ ਮੌਤ, 18 ਜ਼ਖਮੀ (ਵੀਡੀਓ)
ਇਸ ਤੋਂ ਇਲਾਵਾ ਬਾਈਡੇਨ ਪਰਿਵਾਰ ਨੂੰ ਅਮਰੀਕਾ ਵਿਚ ਯੂਕ੍ਰੇਨ ਦੇ ਰਾਜਦੂਤ ਤੋਂ 14,063 ਅਮਰੀਕੀ ਡਾਲਰ ਦਾ 'ਬਰੋਚ' ਅਤੇ ਮਿਸਰ ਦੀ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਤੋਂ 4,510 ਅਮਰੀਕੀ ਡਾਲਰ ਦਾ 'ਬ੍ਰੇਸਲੇਟ', ਬਰੋਚ ਅਤੇ ਫੋਟੋ ਐਲਬਮ ਵੀ ਮਿਲੀ। ਮੰਤਰਾਲਾ ਦੇ ਦਸਤਾਵੇਜ਼ਾਂ ਅਨੁਸਾਰ, ਮੋਦੀ ਵੱਲੋਂ ਤੋਹਫੇ ਵਿੱਚ ਦਿੱਤਾ ਗਿਆ 20,000 ਅਮਰੀਕੀ ਡਾਲਰ ਦਾ ਹੀਰਾ 'ਵ੍ਹਾਈਟ ਹਾਊਸ' ਦੇ ਈਸਟ ਵਿੰਗ ਵਿੱਚ ਰੱਖਿਆ ਗਿਆ ਹੈ, ਜਦੋਂਕਿ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਨੂੰ ਮਿਲੇ ਹੋਰ ਤੋਹਫ਼ੇ ਆਰਕਾਈਵਜ਼ ਵਿੱਚ ਭੇਜ ਦਿੱਤੇ ਗਏ ਹਨ। ਅਮਰੀਕੀ ਰਾਸ਼ਟਰਪਤੀ ਬਾਈਡੇਨ ਨੂੰ ਖੁਦ ਕਈ ਮਹਿੰਗੇ ਤੋਹਫੇ ਮਿਲੇ ਹਨ।
ਇਹ ਵੀ ਪੜ੍ਹੋ: ਚੈਲੰਜ ਜਿੱਤਣ ਦੇ ਚੱਕਰ 'ਚ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ
ਇਹਨਾਂ ਵਿੱਚ ਦੱਖਣੀ ਕੋਰੀਆ ਦੇ ਮੌਜੂਦਾ ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਯੂਨ ਸੁਕ ਯਿਓਲ ਤੋਂ 7,100 ਅਮਰੀਕੀ ਡਾਲਰ ਦੀ ਇੱਕ ਫੋਟੋ ਐਲਬਮ, ਮੰਗੋਲੀਆਈ ਪ੍ਰਧਾਨ ਮੰਤਰੀ ਤੋਂ 3,495 ਅਮਰੀਕੀ ਡਾਲਰ ਦੀ ਮੰਗੋਲ ਯੋਧਿਆਂ ਦੀ ਮੂਰਤੀ, ਬਰੂਨੇਈ ਦੇ ਸੁਲਤਾਨ ਤੋਂ 3,300 ਅਮਰੀਕੀ ਡਾਲਰ ਦਾ ਇੱਕ ਚਾਂਦੀ ਦਾ ਕਟੋਰਾ, ਇਜ਼ਰਾਈਲ ਦੇ ਰਾਸ਼ਟਰਪਤੀ ਤੋਂ 3,160 ਅਮਰੀਕੀ ਡਾਲਰ ਦੀ ਚਾਂਦੀ ਦੀ ਟਰੇਅ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਤੋਂ 2,400 ਅਮਰੀਕੀ ਡਾਲਰ ਦਾ ਕੋਲਾਜ ਸ਼ਾਮਿਲ ਹੈ। ਫੈਡਰਲ ਕਨੂੰਨ ਦੇ ਅਨੁਸਾਰ ਕਾਰਜਕਾਰੀ ਸ਼ਾਖਾ ਦੇ ਅਧਿਕਾਰੀਆਂ ਨੂੰ ਵਿਦੇਸ਼ੀ ਨੇਤਾਵਾਂ ਅਤੇ ਹਮਰੁਤਬਾਾਂ ਤੋਂ ਪ੍ਰਾਪਤ ਉਨ੍ਹਾਂ ਤੋਹਫ਼ਿਆਂ ਦੀ ਘੋਸ਼ਣਾ ਕਰਨੀ ਹੁੰਦੀ ਹੈ ਜਿਨ੍ਹਾਂ ਦੀ ਅਨੁਮਾਨਿਤ ਕੀਮਤ 480 ਅਮਰੀਕੀ ਡਾਲਰ ਤੋਂ ਵੱਧ ਹੈ।
ਇਹ ਵੀ ਪੜ੍ਹੋ: ਹੁਣ ਹੋਮਵਰਕ ਦੀ ਟੈਨਸ਼ਨ ਛੱਡ ਦੇਣ ਬੱਚੇ, ਬਣ ਗਿਆ ਨਵਾਂ ਕਾਨੂੰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੱਲਦੀ ਟਰੇਨ 'ਚ ਗੂੰਜੀਆਂ ਕਿਲਕਾਰੀਆਂ, ਯਾਤਰੀਆਂ ਨੇ ਬੱਚੇ ਦੇ ਜਨਮ ਦੀ ਮਨਾਈ ਖੁਸ਼ੀ
NEXT STORY