ਨਵੀਂ ਦਿੱਲੀ — ਸਮੂਚੇ ਉੱਤਰ ਭਾਰਤ 'ਚ ਕਹਿਰ ਢਾਹ ਰਹੀ ਸੀਵੀਅਰ ਕੋਲਡ ਡੇਅ ਕੰਡੀਸ਼ਨ (ਸਭ ਤੋਂ ਜ਼ਿਆਦਾ ਠੰਡਾ ਦਿਨ) ਰਹਿਣ ਨਾਲ ਪਿਛਲੇ ਦੋ ਦਿਨਾਂ 'ਚ ਸਿਰਫ ਲੁਧਿਆਣਾ 'ਚ ਕਰੀਬ 8 ਲੋਕਾਂ ਦੀ ਮੌਤ ਹੋ ਗਈ ਅਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੈਦਾਨੀ ਇਲਾਕੇ ਪਹਾੜੀ ਇਲਾਕਿਆਂ ਤੋਂ ਵੀ ਜ਼ਿਆਦਾ ਠੰਡੇ ਹੋ ਗਏ ਹਨ। ਹਿਮਾਚਲ ਪ੍ਰਦੇਸ਼ 'ਚ ਦਿਨ 'ਚ ਧੁੱਪ ਨਿਕਲਣ ਨਾਲ ਠੰਡ ਤੋਂ ਰਾਹਤ ਮਿਲ ਜਾਂਦੀ ਹੈ ਪਰ ਮੈਦਾਨੀ ਇਲਾਕਿਆਂ 'ਚ ਧੁੰਦ ਅਤੇ ਕਾਫੀ ਠੰਡ ਨਾਲ ਹਾਲਾਤ ਖਰਾਬ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਖੇਤਰ 'ਚ ਅਗਲੇ ਪੰਜ ਦਿਨ ਤਕ ਰੂਹ ਕੰਬਾਊ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਪਿਛਲੇ 10 ਦਿਨਾਂ ਤੋਂ ਭਿਆਨਕ ਠੰਡ ਦਾ ਕਹਿਰ ਜਾਰੀ ਹੈ ਅਤੇ ਦਿਨ ਦਾ ਤਾਪਮਾਨ ਤੇਜੀ ਨਾਲ ਡਿੱਗ ਕੇ 9 ਡਿਗਰੀ ਰਹਿ ਗਿਆ ਹੈ। ਖੇਤਰ 'ਚ 29 ਦਸੰਬਰ ਤਕ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਵੇਗਾ। ਹਰਿਆਣਾ 'ਚ ਕੜਾਕੇ ਦੀ ਸਰਦੀ ਕਾਨ ਪ੍ਰਾਇਵੇਟ ਅਤੇ ਸਰਕਾਰੀ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ 'ਚ 15 ਜਨਵਰੀ ਤੋਂ ਬਾਅਦ ਸਕੂਲ ਖੁੱਲਣਗੇ ਅਤੇ ਚੰਡੀਗੜ੍ਹ 'ਚ ਵੀ ਇਸ ਸਾਲ ਤਕ ਛੁੱਟੀ ਰਹੇਗੀ। ਖੇਤਰ 'ਚ ਵੀਰਵਾਰ ਨੂੰ ਧੁੰਦ ਤੋਂ ਥੋੜ੍ਹੀ ਰਾਹਤ ਮਿਲੀ ਅਤੇ ਹਵਾਈ, ਰੇਲ ਅਤੇ ਸੜਕ ਆਵਾਜਾਈ ਆਮ ਰਹੀ।
ਪੰਜਾਬ-ਹਰਿਆਣਾ 'ਚ ਸ਼ੀਤ ਲਹਿਰ ਦਾ ਕਹਿਰ, ਨਾਰਨੌਲ ਤੇ ਬਠਿੰਡਾ ਸੂਬੇ ਦੇ ਸਭ ਤੋਂ ਠੰਡੇ ਸਥਾਨ
NEXT STORY