ਬੈਂਗਲੁਰੂ (ਏਜੰਸੀ)- ਕਰਨਾਟਕ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸਿੱਧਰਮਈਆ ਅਤੇ ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਖ਼ਿਲਾਫ਼ ਬੈਂਗਲੁਰੂ ਅਤੇ ਉਸ ਦੇ ਨੇੜੇ-ਤੇੜੇ ਦੀ 9,600 ਕਰੋੜ ਰੁਪਏ ਕੀਮਤ ਦੀ 1,100 ਏਕੜ ਜ਼ਮੀਨ ’ਤੇ ਗ਼ੈਰ-ਕਾਨੂੰਨੀ ਕਬਜ਼ਾ ਕਰਨ ਦੇ ਮਾਮਲੇ ’ਚ ਸ਼ਿਕਾਇਤ ਦਰਜ ਕਰਾਈ ਗਈ ਹੈ। ਲੋਕਾਯੁਕਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੈਂਗਲੁਰੂ ਸਾਊਥ ਜ਼ਿਲ੍ਹਾ ਭਾਜਪਾ ਇਕਾਈ ਦੇ ਪ੍ਰਧਾਨ ਐੱਨ.ਆਰ. ਰਮੇਸ਼ ਨੇ ਇਸ ਸੰਬੰਧ ’ਚ 120 ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਹਨ।
ਇਹ ਘਪਲਾ ਸਿੱਧਰਮਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ। ਉਨ੍ਹਾਂ ਨੇ ਸਬੂਤ ਦੇ ਤੌਰ ’ਤੇ 10 ਵੱਖ-ਵੱਖ ਸ਼ਿਕਾਇਤਾਂ, 3,728 ਪੰਨਿਆਂ ਦੇ ਦਸਤਾਵੇਜ਼, 62 ਘੰਟੇ ਦੇ ਵੀਡੀਓ ਫੁਟੇਜ ਅਤੇ 900 ਤੋਂ ਵੱਧ ਤਸਵੀਰਾਂ ਜਮ੍ਹਾ ਕਰਵਾਈਆਂ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਜ਼ਮੀਨ ਬੈਂਗਲੁਰੂ ਸਾਊਥ ਤਹਿਸੀਲ ਦੇ ਪੇੱਡਨਪਲਿਆ, ਵਤੁੱਰਰੁ ਨਰਸੀਪੁਰਾ, ਵਤੁੱਰਰੁ, ਗੰਗਨਹੱਲੀ ਪਿੰਡਾਂ ’ਚ ਸਥਿਤ ਹੈ। ਵਿਰੋਧੀ ਧਿਰ ਦੇ ਨੇਤਾ ਸਿੱਧਰਮਈਆ, ਵਾਡਰਾ, ਸੂਬੇ ਦੇ ਸਾਬਕਾ ਕਾਂਗਰਸੀ ਮੰਤਰੀ ਕੇ.ਜੇ. ਜਾਰਜ, ਕ੍ਰਿਸ਼ਨਾ ਭਯਰੇਗੌੜਾ, ਯੂ.ਟੀ. ਖਾਦਰ, ਜਮੀਰ ਅਹਿਮਦ ਖਾਨ, ਐੱਮ. ਬੀ. ਪਾਟਿਲ, ਦਿਨੇਸ਼ ਗੁੰਡੂ ਰਾਓ, ਵਿਧਾਇਕ ਕ੍ਰਿਸ਼ਣੱਪਾ, ਐੱਨ. ਏ. ਹੈਰਿਸ ਨੂੰ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਝਾੜੀਆਂ 'ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖ਼ਦਸ਼ਾ
NEXT STORY