ਗੜ੍ਹਸ਼ੰਕਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਇਹ ਗੱਲ ਸਾਂਝੀ ਕੀਤੀ ਕਿ ਸੜਕ ਅਤੇ ਪਰਿਵਾਹਨ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਸ਼ਹੀਦ ਭਗਤ ਸਿੰਘ ਨਗਰ ਦੇ ਐੱਸ. ਐੱਸ. ਪੀ. ਖਿਲਾਫ਼ ਚੰਡੀਗੜ੍ਹ-ਫਗਵਾੜਾ ਨੈਸ਼ਨਲ ਹਾਈਵੇਅ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਗੈਰ-ਕਾਨੂੰਨੀ ਇਮਾਰਤ ਦੀ ਉਸਾਰੀ ਕਰਨ ਬਾਰੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਹਲੀ ਪੁਲਸ ਚੌਂਕੀ ਜੋਕਿ ਪਹਿਲਾਂ ਪਿੰਡ ਦੇ ਅੰਦਰ ਸੀ, ਹੁਣ ਇਸ ਨੂੰ ਨਾਜਾਇਜ਼ ਗੈਰ-ਕਾਨੂੰਨੀ ਢੰਗ ਨਾਲ ਉਸਾਰੀ ਇਮਾਰਤ ਵਿਚ ਸਥਾਪਤ ਕਰ ਦਿੱਤੀ ਗਈ ਹੈ।
ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਥਾਣਾ ਬਹਿਰਾਮ ਦੇ ਅਧੀਨ ਪੈਂਦੇ ਪਿੰਡ ਮੇਹਲੀ ਜਿੱਥੇ ਹਾਈਟੈੱਕ ਨਾਕਾ ਲੱਗਦਾ ਸੀ, ਉਥੇ ਪੰਜਾਬ ਪੁਲਸ ਵੱਲੋਂ ਹਾਈਵੇਅ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਉਸਾਰੀ ਕੀਤੀ ਗਈ ਹੈ ਅਤੇ ਪੁਲਸ ਦਾ ਕੰਮ ਨਾਜਾਇਜ਼ ਕਬਜ਼ੇ ਛੁਡਾਉਣ ਦਾ ਹੈ ਪਰ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਪੁਲਸ ਕਪਤਾਨ ਯਾਨੀ ਐੱਸ. ਐੱਸ. ਪੀ. ਨੇ ਕੇਂਦਰੀ ਹਾਈਵੇਅ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਵਾ ਕੇ ਇਮਾਰਤ ਦੀ ਉਸਾਰੀ ਕਰਵਾਈ ਹੈ।
ਇਹ ਵੀ ਪੜ੍ਹੋ: ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ

ਉਨ੍ਹਾਂ ਕਿਹਾ ਕਿ ਨਿਸ਼ਚਿਤ ਹੀ ਇਸ ਨਾਜਾਇਜ਼ ਇਮਾਰਤ ਦੀ ਉਸਾਰੀ ਲਈ ਲੋਕਾਂ ਦੇ ਟੈਕਸ ਦਾ ਪੈਸਾ ਯਾਨੀ ਸਰਕਾਰੀ ਖਜਾਨੇ ਦਾ ਪੈਸਾ ਵੀ ਬਰਬਾਦ ਕੀਤਾ ਗਿਆ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਆਈ. ਪੀ. ਐੱਸ. ਅਧਿਕਾਰੀ ਹੁੰਦਿਆਂ ਐੱਸ. ਐੱਸ. ਪੀ. ਨੇ ਕੇਂਦਰ ਦੇ ਹਾਈਵੇਅ ਵਿਭਾਗ ਦੀ ਜਗ੍ਹਾ 'ਤੇ ਕਬਜ਼ਾ ਕਰਵਾ ਕੇ ਗੈਰ-ਕਾਨੂੰਨੀ ਇਮਾਰਤ ਦੀ ਉਸਾਰੀ ਕਰਵਾਈ ਅਤੇ ਉਸ ਇਮਾਰਤ ਦੀ ਉਸਾਰੀ 'ਤੇ ਸਰਕਾਰੀ ਪੈਸਾ ਖ਼ਰਚ ਕਰਨ ਨੂੰ ਪ੍ਰਵਾਨਗੀ ਦਿੱਤੀ। ਨਿਮਿਸ਼ਾ ਮਹਿਤਾ ਨੇ ਮੰਗ ਕੀਤੀ ਕਿ ਕਾਨੂੰਨ ਦੇ ਰਾਖੇ ਹੋਣ ਦੇ ਬਾਵਜੂਦ ਹਰ ਪੱਖੋਂ ਕਾਨੂੰਨ ਦੀ ਉਲੰਘਣਾ ਕਰਕੇ ਜ਼ਮੀਨ 'ਤੇ ਕਬਜ਼ਾ ਕਰਵਾ ਕੇ ਉਥੇ ਲੋਕਾਂ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਕਰਵਾਉਣ ਵਾਲੇ ਇਸ ਐੱਸ. ਐੱਸ. ਪੀ. ਨੂੰ ਸਰਕਾਰ ਫੋਰੀ ਤੌਰ 'ਤੇ ਮੁਅੱਤਲ ਕਰੇ, ਨਹੀਂ ਤਾਂ ਜਨਤਾ ਸਮਝ ਜਾਵੇਗੀ ਕਿ ਪੰਜਾਬ ਪੁਲਸ ਆਪਣੇ ਅਧਿਕਾਰੀਆਂ 'ਤੇ ਕਾਨੂੰਨ ਲਾਗੂ ਕਰਨਾ ਹੀ ਨਹੀਂ ਚਾਹੁੰਦੀ ਅਤੇ ਇਸ ਦੀ ਗੁੰਡਾਗਰਦੀ ਅਤੇ ਕਬਜ਼ਾਖੋਰੀ ਸਰਕਾਰ ਵੱਲੋਂ ਆਪ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਉਨ੍ਹਾਂ ਦੱਸਿਆ ਕਿ ਮੇਹਲੀ ਪੁਲਸ ਦੇ ਅਧੀਨ ਦਰਜਨ ਦੇ ਕਰੀਬ ਪਿੰਡ ਆਉਂਦੇ ਹਨ ਅਤੇ ਪੁਲਸ ਚੌਂਕੀ 'ਤੇ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਅਤੇ ਇਸ ਚੌਂਕੀ ਦੇ ਹੁਣ ਸੜਕ ਉਤੇ ਬਣ ਜਾਣ ਕਾਰਨ ਵੱਡੇ ਹਾਦਸੇ ਹੋਣ ਦਾ ਖ਼ਦਸ਼ਾ ਬਣ ਗਿਆ ਹੈ ਅਤੇ ਪੁਲਸ ਅਧਿਕਾਰੀ ਪਹਿਲਾਂ ਇਹ ਦੱਸਣ ਕਿ ਉਹ ਆਪ ਵੱਡੇ ਹਾਦਸਿਆਂ ਨੂੰ ਸੱਦੇ ਦੇ ਰਹੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ 23 ਅਪ੍ਰੈਲ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਇਹ ਦਰਖ਼ਾਸਤ ਦੇ ਆਏ ਹਨ ਅਤੇ ਨੈਸ਼ਨਲ ਹਾਈਵੇਅ ਮੰਤਰੀ ਨੇ ਉਨ੍ਹਾਂ ਨੂੰ ਇਸ ਦਰਖ਼ਾਸਤ 'ਤੇ ਬਣਦੀ ਕਾਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: 28 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਕਾਰਨਾਮਾ ਵੇਖ ਟੱਬਰ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ
NEXT STORY