ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੀ ਇਕ ਫੈਕਟਰੀ 'ਚ ਕੰਪ੍ਰੈਸ਼ਰ ਫਟਣ ਕਾਰਨ ਛੱਡ ਡਿੱਗ ਗਈ। ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਵੀਰਵਾਰ ਦੇਰ ਸ਼ਾਮ ਦਿੱਲੀ ਦੇ ਮੋਤੀ ਨਗਰ ਦੇ ਸੁਦਰਸ਼ਨ ਪਾਰਕ 'ਚ ਸਥਿਤ ਇਕ ਫੈਕਟਰੀ 'ਚ ਹੋਇਆ।
ਜਾਣਕਾਰੀ ਮੁਤਾਬਕ ਇਸ ਧਮਾਕੇ ਕਾਰਨ ਫੈਕਟਰੀ ਦੀ ਕੰਧ ਢਹਿ ਗਈ ਤੇ ਉਥੇ ਮੌਜੂਦ ਲੋਕ ਇਸ ਦੇ ਹੇਠਾਂ ਦੱਬ ਗਏ। ਫਿਲਹਾਲ 8 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ ਤੇ ਬਾਕੀ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਬਰੀਮਾਲਾ ਹਿੰਸਾ 'ਚ 266 ਲੋਕ ਗ੍ਰਿਫਤਾਰ
NEXT STORY