ਨਵੀਂ ਦਿੱਲੀ- ਸਿੱਖਿਆ ਮੰਤਰਾਲਾ ਦਾਖਲਾ ਪ੍ਰੀਖਿਆਵਾਂ ਲਈ ਰਾਸ਼ਟਰੀ ਪੱਧਰ ’ਤੇ ਕੰਪਿਊਟਰ ਅਧਾਰਿਤ ਪ੍ਰੀਖਿਆ (ਸੀ.ਬੀ.ਟੀ.) ਸਿਸਟਮ ਦੀ ਰਣਨੀਤੀ ਤਿਆਰ ਕਰ ਰਿਹਾ ਹੈ, ਤਾਂ ਜੋ ਪੇਪਰ-ਪੈੱਨ ਨਾਲ ਹੋਣ ਵਾਲੀ ਨੀਟ ਦਾਖਲਾ ਪ੍ਰੀਖਿਆ ਨੂੰ ਆਨਲਾਈਨ ਮਾਧਿਅਮ ਨਾਲ ਸੁਚਾਰੂ ਰੂਪ ’ਚ ਕਰਵਾਇਆ ਜਾ ਸਕੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਦੇ ਸ਼ੁਰੂ ’ਚ ਰਾਸ਼ਟਰੀ ਯੋਗਤਾ ਸਹਿ ਦਾਖਲਾ ਪ੍ਰੀਖਿਆ (ਨੀਟ) ਦਾ ਪ੍ਰਸ਼ਨ-ਪੱਤਰ ਲੀਕ ਹੋਣ ਤੋਂ ਬਾਅਦ ਕੇਂਦਰ ਨੇ ਐਲਾਨ ਕੀਤਾ ਸੀ ਕਿ ਅਗਲੇ ਸਾਲ ਤੋਂ ਮੈਡੀਕਲ ਦਾਖਲਾ ਪ੍ਰੀਖਿਆ ਸੀ. ਬੀ. ਟੀ. ਮਾਧਿਅਮ ਨਾਲ ਲਈ ਜਾਵੇਗੀ।
ਘਟਨਾਕ੍ਰਮ ਤੋਂ ਜਾਣੂੰ ਅਧਿਕਾਰੀਆਂ ਨੇ ਕਿਹਾ ਕਿ ਯੋਜਨਾ ਸਰਗਰਮ ਵਿਚਾਰ ਅਧੀਨ ਹੈ ਪਰ ਨੰਦਨ ਨੀਲੇਕਣੀ ਦੀ ਅਗਵਾਈ ਵਾਲੀ ਟਾਸਕ ਫੋਰਸ ਤੋਂ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਵੇਗਾ। ਇਹ ਟਾਸਕ ਫੋਰਸ ਭਾਰਤ ਦੀ ਜਨਤਕ ਪ੍ਰੀਖਿਆ ਪ੍ਰਣਾਲੀ ਵਿਚ ਵਿਆਪਕ ਸੁਧਾਰ ਕਰਨ ਲਈ ਬਣਾਈ ਗਈ ਹੈ। ਹਾਲੇ ਤੱਕ ਨੀਟ ਦਾਖਲਾ ਪ੍ਰੀਖਿਆ ਪੈੱਨ ਤੇ ਕਾਗਜ਼ ਮਾਧਿਅਮ ਰਾਹੀਂ ਲਈ ਜਾਂਦੀ ਰਹੀ ਹੈ। ਉਥੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਕਈ ਹੋਰ ਪ੍ਰੀਖਿਆਵਾਂ ਵੀ ਕਰਵਾਉਂਦੀ ਹੈ, ਜਿਨ੍ਹਾਂ ਵਿਚ ਜੇ. ਈ. ਈ. ਮੇਨਜ਼ ਅਤੇ ਸੀ. ਯੂ. ਈ. ਟੀ. ਸ਼ਾਮਲ ਹਨ, ਜੋ ਕੰਪਿਊਟਰ-ਅਧਾਰਤ ਹਨ।
ਸੂਤਰਾਂ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਦੀ ਰਣਨੀਤੀ ਤਿਆਰ ਹੋਣ ਤੋਂ ਬਾਅਦ ਸਾਰੀਆਂ ਦਾਖਲਾ ਪ੍ਰੀਖਿਆਵਾਂ ਨੂੰ ਆਨਲਾਈਨ ਮਾਧਿਅਮ ਨਾਲ ਕਰਵਾਉਣ ਦੀ ਯੋਜਨਾ ਹੈ। ਸਿੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਉਜਾਗਰ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ।
UPI ’ਤੇ 0.4 ਫੀਸਦੀ ਫੀਸ ਦੇ ਵਿਰੋਧ ’ਚ 22 ਸੂਬਿਆਂ ਦੇ ਵਪਾਰੀ ਇੱਕਜੁਟ, MP ਨੂੰ ਦਿੱਤੇ ਜਾਣਗੇ ਮੰਗ-ਪੱਤਰ
NEXT STORY