ਨਵੀਂ ਦਿੱਲੀ—ਜਿਵੇਂ-ਜਿਵੇਂ ਲੋਕ ਸਭਾ ਚੋਣਾਂ 2019 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ,ਓਵੇਂ ਹੀ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਖਿਲਾਫ ਹਮਲੇ ਵੀ ਤੇਜ਼ ਕਰ ਦਿੱਤੇ ਹਨ। ਕਾਂਗਰਸ ਨੇ ਅੱਜ ਨਰਿੰਦਰ ਮੋਦੀ ਸਰਕਾਰ 'ਤੇ ਕਰਜ਼ੇ ਦੀ ਅਦਾਇਗੀ ਨਾ ਕਰਨ ਵਾਲਿਆਂ 'ਤੇ 'ਕ੍ਰਿਪਾ' ਕਰਨ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਕੇਂਦਰ ਨੇ ਪਿਛਲੇ ਚਾਰ ਸਾਲਾਂ 'ਚ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਬੱਟੇ ਖਾਤੇ 'ਚ ਪਾ ਦਿੱਤਾ।
ਪਾਰਤੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰੀ ਬੈਂਕਾਂ 'ਚ ਜਮ੍ਹਾ ਜਨਤਾ ਦੇ ਪੈਸੇ 'ਚੋਂ 3.16 ਲੱਖ ਕਰੋੜ ਰੁਪਏ ਦਾ ਕਰਜ਼ਾ ਬੱਟੇ ਖਾਤੇ 'ਚ ਪਾ ਦਿੱਤਾ, ਜਦਕਿ 14 ਫੀਸਦੀ ਟੈਕਸ ਦੀ ਵਸੂਲੀ ਹੋ ਸਕੀ ਤੇ ਮੋਦੀ ਮੇਹਰ ਨਾਲ ਡਿਫਾਲਟਰਸ ਨੂੰ ਬਚਣ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨਾਲ ਜੁੜੀ ਇਕ ਖਬਰ ਜੋੜਦਿਆਂ ਕਿਹਾ ਕਿ ਮਾਲਿਆ ਦੀ ਲੁੱਟ ਬਰਕਰਾਰ ਹੈ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਸਰਕਾਰ ਜਨਤਾ ਦਾ ਪੈਸਾ ਬਚਾਉਣ ਲਈ ਸਹੀ ਕਰਮ ਉਠਾਏਗੀ ਜਾਂ ਫਿਰ ਮਾਲਿਆ ਨੂੰ ਭਾਰਤ ਤੋਂ ਭਜਾਉਣ 'ਚ ਮਦਦ ਕਰਨ ਵਰਗਾ ਕਦਮ ਉਠਾਏਗੀ?
ਜਲ ਸੈਨਾ ਦਾ ਚੇਤਕ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ
NEXT STORY