ਨਵੀਂ ਦਿੱਲੀ— ਜਲ ਸੈਨਾ ਦਾ ਇਕ ਸੀ.ਐੱਚ 442 ਚੇਤਕ ਹੈਲੀਕਾਪਟਰ ਤਮਿਲਨਾਡੂ 'ਚ ਰਜਾਲੀ ਨੇਵੀ ਸਟੇਸ਼ਨ 'ਤੇ ਸੋਮਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਕਿਸਮਤ ਨਾਲ ਹਾਦਸੇ 'ਚ ਪਾਇਲਟ ਸੁਰੱਖਿਅਤ ਬਚ ਗਿਆ।
ਜਲ ਸੈਨਾ ਦੇ ਬੁਲਾਰੇ ਮੁਤਾਬਕ ਹਾਦਸਾ ਸਵੇਰੇ ਉਸ ਸਮੇਂ ਹੋਇਆ ਜਦੋਂ ਹੈਲੀਕਾਪਟਰ ਨਿਯਮਿਤ ਉਡਾਨ 'ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਪਾਇਲਟ ਸੁਰੱਖਿਅਤ ਬਚ ਗਿਆ ਹੈ। ਹਾਦਸੇ ਦੇ ਕਾਰਨ ਦਾ ਅਜੇ ਤਕ ਪਤਾ ਨਹੀਂ ਚਲ ਸਕਿਆ।
73 ਦੇ ਹੋਏ ਰਾਮਨਾਥ ਕੋਵਿੰਦ, ਪੀ.ਐੱਮ. ਮੋਦੀ ਨੇ ਦਿੱਤੀ ਜਨਮਦਿਨ ਦੀ ਵਧਾਈ
NEXT STORY