ਨਵੀਂ ਦਿੱਲੀ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਦੇ 125 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ’ਚ 40 ਫੀਸਦੀ ਜਨਾਨੀਆਂ ਨੂੰ ਟਿਕਟ ਦਿੱਤੀ ਗਈ ਹੈ। ਪ੍ਰਿਯੰਕਾ ਗਾਂਧੀ ਨੇ ਜਨਾਨੀਆਂ ਦੇ ਨਾਮਾਂ ਦਾ ਐਲਾਨ ਕਰਦੇ ਹੋਏ ਕਿਹਾਕਿ ਸਾਰੀਆਂ ਜਨਾਨੀਆਂ ਸੰਘਰਸ਼ ਕਰਨ ਵਾਲੀਆਂ ਹਨ। ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਉਨਾਵ ਰੇਪ ਪੀੜਤਾ ਦੀ ਮਾਂ ਆਸ਼ਾ ਦੇਵੀ ਨੂੰ ਵੀ ਟਿਕਟ ਦਿੱਤੀ ਹੈ।
125 ਉਮੀਦਵਾਰਾਂ ਦੀ ਸੂਚੀ ’ਚੋਂ 50 ਜਨਾਨੀਆਂ
ਪ੍ਰੈੱਸ ਕਾਨਫਰੰਸ ’ਚ ਪ੍ਰਿਯੰਕਾ ਗਾਂਧੀ ਨੇ ਕਿਹਾ, ‘125 ਉਮੀਦਵਾਰਾਂ ਦੀ ਸੂਚੀ ’ਚੋਂ 50 ਜਾਨੀਆਂ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਘਰਸ਼ਸ਼ੀਲ ਅਤੇ ਪੂਰੇ ਸੂਬੇ ’ਚ ਨਵੀਂ ਰਾਜਨੀਤੀ ਦੀ ਪਹਿਲ ਕਰਨ ਵਾਲੇ ਉਮੀਦਵਾਰ ਹੋਣ।’ ਉਨ੍ਹਾਂ ਕਿਹਾ, ‘ਪਹਿਲੀ ਸੂਚੀ ’ਚ 40 ਫੀਸਦੀ ਨੌਜਵਾਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਨ੍ਹਾਂ ਰਾਹੀਂ ਯੂ.ਪੀ. ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ’ਚ ਕਾਮਯਾਬ ਹੋਵਾਂਗੇ।’
ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਲੁਈਸ ਖੁਰਸ਼ੀਦ ਨੂੰ ਵੀ ਟਿਕਟ ਦਿੱਤੀ ਹੈ।
- ਨੋਇਡਾ ਤੋਂ ਪੰਖੁਡੀ ਪਾਠਕ
- ਲਖਨਊ ਸੈਂਟਰਲ ਤੋਂ ਸਦਫ ਜ਼ਫਰ, ਸਦਫ NRC ਵਿਰੋਧੀ ਅੰਦੋਲਨ ’ਚ ਜੇਲ ਗਈ ਸੀ।
- ਰਾਮਪੁਰ ਖਾਸ ਤੋਂ ਆਰਾਧਨਾ ਮਿਸ਼ਰਾ (ਮੌਜੂਦਾ ਵਿਧਾਇਕ)
- ਸੋਨਭਦਰ ਕਤਲੇਆਮ ਪੀੜਤਾਂ ਲਈ ਆਵਾਜ਼ ਚੁੱਕਣ ਵਾਲੇ ਨੇਤਾ ਨੂੰ ਉਮਭਾ ਤੋਂ ਟਿਕਟ ਮਿਲੀ ਹੈ।
- ਸ਼ਾਹਜਹਾਂਪੁਰ ਤੋਂ ਆਸ਼ਾ ਵਰਕਰ ਪੂਨਮ ਪਾਂਡੇ ਨੂੰ ਟਿਕਟ ਮਿਲੀ ਹੈ।
- ਹਸਤੀਨਾਪੁਰ ਤੋਂ ਆਰਚਨਾ ਗੌਤਮ
ਸਾਡੀ ਕੋਸ਼ਿਸ਼ ਮੁੱਦਿਆਂ ਨੂੰ ਕੇਂਦਰ ’ਚ ਲਿਆਉਣ ਦੀ - ਪ੍ਰਿਯੰਕਾ
ਪ੍ਰਿਯੰਕਾ ਨੇ ਕਿਹਾ, ‘ਇਸ ਸੂਚੀ ’ਚ ਕੁਝ ਮਹਿਲਾ ਪੱਤਰਕਾਰ ਹਨ। ਇਕ ਅਭਿਨੇਤਰੀ ਹੈ ਅਤੇ ਬਾਕੀ ਸੰਘਰਸ਼ ਕਰਨ ਵਾਲੀਆਂ ਜਨਾਨੀਆਂ ਹਨ, ਜਿਨ੍ਹਾਂ ਨੇ ਕਾਂਗਰਸ ’ਚ ਰਹਿੰਦਿਆਂ ਹੋਇਆਂ ਕਈ ਸਾਲ ਸੰਘਰਸ਼ ਕੀਤਾ ਹੈ।’ ਉਨ੍ਹਾਂ ਕਿਹਾ, ‘ਪਾਰਟੀ ਨੇ ਜਿੱਤਣ ਅਤੇ ਲੜਨ ਦੀ ਸਮਰੱਥਾ ਵੇਖ ਕੇ ਮਹਿਲਾ ਉਮੀਦਵਾਰਾਂ ਨੂੰ ਚੁਣਿਆ ਹੈ। ਅੱਜ ਯੂ.ਪੀ. ’ਚ ਤਾਨਾਸ਼ਾਹੀ ਸਰਕਾਰੀ ਹੈ। ਸਾਡੀ ਕੋਸ਼ਿਸ਼ ਮੁੱਦਿਆਂ ਨੂੰ ਕੇਂਦਰ ’ਚ ਲਿਆਉਣ ਦੀ ਹੈ।’
10 ਮਾਰਚ ਨੂੰ ਆਉਣਗੇ ਯੂ.ਪੀ. ਚੋਣਾਂ ਦੇ ਨਤੀਜੇ
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀਆਂ 403 ਵਿਧਾਨ ਸਭਾ ਸੀਟਾਂ ਲਈ 7 ਪੜਾਵਾਂ ’ਚ ਵੋਟਿੰਗ 10 ਫਰਵਰੀ ਤੋਂ ਸ਼ੁਰੂ ਹੋਵੇਗੀ। ਯੂ.ਪੀ. ’ਚ 7 ਪੜਾਵਾਂ ’ਚ 10, 14, 20, 23, 27, ਫਰਵਰੀ ਅਤੇ 3 ਤੇ 7 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ। ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਕੋਰੋਨਾ ਦੇ ਮੱਦੇਨਜ਼ਰ ਯੂ.ਪੀ., ਪੰਜਾਬ, ਗੋਆ, ਮਣੀਪੁਰ ਅਤੇ ਉਤਰਾਖੰਡ ’ਚ ਵਿਧਾਨ ਸਭਾ ਚੋਣਾਂ ਲਈ 15 ਜਨਵਰੀ ਤਕ ਕਿਸੇ ਵੀ ਸਿਆਰੀ ਰੈਲੀਆਂ ਅਤੇ ਰੋਡ ਸ਼ੋਅ ਦੀ ਮਨਜ਼ੂਰੀ ਨਹੀਂ ਦਿੱਤੀ।
ਸੰਸਦ ’ਚ ਫਿਰ ਕੋਰੋਨਾ ਬਲਾਸਟ, ਬਜਟ ਸੈਸ਼ਨ ਤੋਂ ਪਹਿਲਾਂ 718 ਕਾਮੇਂ ਹੋਏ ਪਾਜ਼ੇਟਿਵ
NEXT STORY