ਦੇਹਰਾਦੂਨ (ਵਾਰਤਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਹਮੇਸ਼ਾ ਸੱਤਾ ਹਥਿਆ ਕੇ ਉਸ ਦੀ ਦੁਰਵਰਤੋਂ ਕਰਦੀ ਹੈ। ਸ਼ਾਹ ਨੇ ਚੁਣਾਵੀ ਸ਼ੰਖਨਾਦ ਕਰਦੇ ਹੋਏ ਕਿਹਾ ਕਿ ਕਾਂਗਰਸ ਕਦੇ ਉੱਤਰਾਖੰਡ ਦਾ ਭਲਾ ਨਹੀਂ ਕਰ ਸਕਦੀ। ਭਾਜਪਾ ਪਾਰਟੀ ਹੀ ਪ੍ਰਦੇਸ਼ ਦੀ ਤਰੱਕੀ ਲਈ ਪੁਰਜ਼ੋਰ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਅੰਦੋਲਨ ਨੂੰ ਕਾਂਗਰਸ ਦੇ ਸ਼ਾਸਨਕਾਲ ’ਚ ਕਮਜ਼ੋਰ ਕਰ ਦਿੱਤਾ ਸੀ। ਉਨ੍ਹਾਂ ਨੇ ਉੱਤਰਾਖੰਡ ਵਿਚ 4 ਯੋਜਨਾਵਾਂ ਦੇ ਉਦਘਾਟਨ, ਨੀਂਹ ਪੱਥਰ ਨਾਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜੰਗ ਦਾ ਜਨਸਭਾ ਜ਼ਰੀਏ ਐਲਾਨ ਵੀ ਕਰ ਦਿੱਤਾ।
ਸ਼ਾਹ ਨੇ ਮੁੱਖ ਮੰਤਰੀ ਘਸਿਆਰੀ ਕਲਿਆਣ ਯੋਜਨਾ, ਬਹੁ-ਉਦੇਸ਼ੀ ਸਹਿਕਾਰੀ ਕਮੇਟੀਆਂ ਦੇ ਕੰਪਿਊਟਰਾਜੇਸ਼ਨ ਯੋਜਨਾ ਨੂੰ ਲਾਂਚ ਕੀਤਾ ਅਤੇ ਸੂਬਾ ਸਹਿਕਾਰੀ ਬੈਂਕ ਦੇ ਟ੍ਰੇਨਿੰਗ ਭਵਨ ਦੀ ਭੂਮੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਵਭੂਮੀ ਦੀ ਰਚਨਾ ਕਰਨ ਦਾ ਕੰਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤਾ ਸੀ। ਪਤਾ ਨਹੀਂ ਕਿੰਨੇ ਨੌਜਵਾਨ ਸੂਬੇ ਦੀ ਮੰਗ ਕਰਦੇ ਹੋਏ ਸ਼ਹੀਦ ਹੋ ਗਏ ਸਨ। ਭਾਜਪਾ ਵੀ ਉੱਤਰਾਖੰਡ ਦੇ ਨੌਜਵਾਨਾਂ ਨਾਲ ਇਸ ਮੰਗ ਨੂੰ ਬੁਲੰਦ ਕਰ ਰਹੀ ਸੀ। ਉਨ੍ਹਾਂ ਨੇ ਸਾਲ 2022 ਵਿਚ ਇੱਥੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਰਕਰਾਂ ਵਿਚ ਜੋਸ਼ ਭਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖਰਾ ਸਹਿਕਾਰਤਾ ਮੰਤਰਾਲਾ ਬਣਾ ਕੇ ਸਹਿਕਾਰਤਾ ਨਾਲ ਜੁੜੇ ਦੇਸ਼ ਦੇ ਕਰੋੜਾਂ ਕਿਸਾਨਾਂ, ਔਰਤਾਂ, ਮਜ਼ਦੂਰਾਂ ਆਦਿ ਦੇ ਕਲਿਆਣ ਲਈ ਬਹੁਤ ਵੱਡਾ ਕੰਮ ਕੀਤਾ ਹੈ।
ਤਾਮਿਲਨਾਡੂ : NEET ਦੇ ਨਤੀਜਿਆਂ ਨੂੰ ਲੈ ਕੇ ਚਿੰਤਤ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
NEXT STORY