ਪੀਲੀਭੀਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਭਗਵਾਨ ਰਾਮ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਪਾਰਟੀ ਤੁਸ਼ਟੀਕਰਨ ਦੇ ਦਲਦਲ 'ਚ ਇੰਨਾ ਡੁੱਬ ਗਈ ਹੈ ਕਿ ਉਸ ਤੋਂ ਕਦੇ ਬਾਹਰ ਨਹੀਂ ਆ ਸਕਦੀ। ਪ੍ਰਧਾਨ ਮੰਤਰੀ ਮੋਦੀ ਨੇ ਪੀਲੀਭੀਤ ਵਿਚ ਆਯੋਜਿਤ ਚੋਣ ਰੈਲੀ ਵਿਚ ਕਾਂਗਰਸ ਅਤੇ ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) 'ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਇੰਡੀ ਗਠਜੋੜ ਨੂੰ ਭਾਰਤ ਦੀ ਵਿਰਾਸਤ ਦੀ ਪਰਵਾਹ ਹੀ ਨਹੀਂ ਹੈ। 500 ਸਾਲ ਦੀ ਲੰਬੀ ਉਡੀਕ ਮਗਰੋਂ ਅਯੁੱਧਿਆ 'ਚ ਰਾਮ ਮੰਦਰ ਬਣਿਆ। ਇੰਡੀ ਗਠਜੋੜ ਵਾਲਿਆਂ ਨੂੰ ਰਾਮ ਮੰਦਰ ਦੇ ਨਿਰਮਾਣ ਤੋਂ ਪਹਿਲਾਂ ਵੀ ਨਫ਼ਰਤ ਸੀ ਅਤੇ ਅੱਜ ਵੀ ਨਫ਼ਰਤ ਹੈ। ਤੁਸੀਂ ਮੰਦਰ ਬਣਨ ਤੋਂ ਰੋਕਣ ਲਈ ਅਦਾਲਤ ਵਿਚ ਜੋ ਕਰਨਾ ਸੀ, ਕਰ ਲਿਆ।
ਇਹ ਵੀ ਪੜ੍ਹੋ- PM ਮੋਦੀ ਨੂੰ ‘56 ਇੰਚ ਦੀ ਬੰਸਰੀ’ ਭੇਟ ਕਰੇਗੀ ਹਿਨਾ ਪਰਵੀਨ, ਜਾਣੋ ਕੀ ਹੈ ਖ਼ਾਸੀਅਤ
ਤੁਸੀਂ ਮੰਦਰ ਨੂੰ ਬਣਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦੇਸ਼ ਦੇ ਲੋਕਾਂ ਨੇ ਪੈਸਾ ਦਿੱਤਾ ਅਤੇ ਇੰਨਾ ਸ਼ਾਨਦਾਰ ਮੰਦਰ ਬਣਾ ਦਿੱਤਾ। ਜਦੋਂ ਤੁਹਾਡੇ ਸਾਰੇ ਪਾਪ ਮਾਫ਼ ਕਰ ਕੇ ਤੁਹਾਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਦਿੱਤਾ ਗਿਆ ਸੀ ਤਾਂ ਤੁਸੀਂ ਸੱਦਾ ਠੁਕਰਾ ਦਿੱਤਾ। ਤੁਸੀਂ ਭਗਵਾਨ ਰਾਮ ਦਾ ਅਪਮਾਨ ਕੀਤਾ ਹੈ। ਕਿਸੇ ਦਾ ਨਾਂ ਲਏ ਬਿਨਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਮੈਂ ਸਮਝ ਨਹੀਂ ਸਕਦਾ ਕਿ ਉਨ੍ਹਾਂ ਦਾ ਮਨ ਇੰਨਾ ਜ਼ਹਿਰ ਨਾਲ ਕਿਉਂ ਭਰਿਆ ਹੋਇਆ ਹੈ? ਉਨ੍ਹਾਂ ਦੀ ਪਾਰਟੀ 'ਚੋਂ ਜਿਹੜੇ ਲੋਕ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ ਵਿਚ ਗਏ ਸਨ, ਉਨ੍ਹਾਂ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਕੀ ਅਜਿਹਾ ਹਿੰਦੋਸਤਾਨ 'ਚ ਕਦੇ ਕਰ ਸਕਦਾ ਹੈ ਕਿ ਕੋਈ ਰਾਮ ਦੀ ਪੂਜਾ ਕਰੇ ਅਤੇ ਇਸ ਲਈ ਉਸ ਨੂੰ ਪਾਰਟੀ ਵਿਚੋਂ ਕੱਢ ਦੇਵੇ? ਇਹ ਕਿਹੋ ਜਿਹੀ ਪਾਰਟੀ ਹੈ? ਇਹ ਪਾਪ ਕਰਨ ਵਾਲਿਆਂ ਨੂੰ ਕਦੇ ਨਾ ਭੁੱਲੋ।
ਇਹ ਵੀ ਪੜ੍ਹੋ- 'ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ...', ਮਾਤਾ ਵੈਸ਼ਨੋ ਦੇਵੀ ਦਰਬਾਰ 'ਚ ਉਮੜੇ ਸ਼ਰਧਾਲੂ, ਫੁੱਲਾਂ ਨਾਲ ਸਜਿਆ ਭਵਨ
ਵਿਰੋਧੀ ਧਿਰ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਰਾਤਿਆਂ ਦੇ ਪਹਿਲੇ ਦਿਨ ਸ਼ਕਤੀ ਪੂਜਾ ਦੇ ਪਹਿਲੇ ਦਿਨ ਮੈਂ ਦੇਸ਼ ਨੂੰ ਇਹ ਵੀ ਯਾਦ ਦਿਵਾ ਰਿਹਾ ਹਾਂ ਕਿ ਕਿਸ ਤਰ੍ਹਾਂ ਇੰਡੀ ਗਠਜੋੜ ਨੇ ਸ਼ਕਤੀ ਨੂੰ ਖਤਮ ਕਰਨ ਦੀ ਸਹੁੰ ਚੁੱਕੀ ਸੀ। ਅੱਜ ਦੇਸ਼ ਭਰ 'ਚ ਜਿਸ ਸ਼ਕਤੀ ਦੀ ਪੂਜਾ ਹੋ ਰਹੀ ਹੈ, ਉਸ ਸ਼ਕਤੀ ਦਾ ਕਾਂਗਰਸ ਨੇ ਘੋਰ ਅਪਮਾਨ ਕੀਤਾ ਹੈ। ਜਿਸ ਸ਼ਕਤੀ ਅੱਗੇ ਉਹ ਸੀਸ ਝੁਕਾਉਂਦੇ ਹਨ, ਉਸ ਸ਼ਕਤੀ ਨੂੰ ਉਖਾੜ ਸੁੱਟਣ ਦੀ ਗੱਲ ਇਹ ਕਾਂਗਰਸ ਨੇਤਾ ਕਰ ਰਹੇ ਹਨ। ਕੋਈ ਵੀ ਭਗਤ ਇੰਡੀ ਗਠਜੋੜ ਦੇ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਾਂਗਰਸ 'ਤੇ ਦੋਸ਼ ਲਗਾਇਆ ਕਿ ਕਾਂਗਰਸ ਤੁਸ਼ਟੀਕਰਨ ਦੀ ਦਲਦਲ 'ਚ ਇੰਨੀ ਡੁੱਬੀ ਹੋਈ ਹੈ ਕਿ ਉਹ ਕਦੇ ਵੀ ਇਸ ਤੋਂ ਬਾਹਰ ਨਹੀਂ ਆ ਸਕਦੀ। ਕਾਂਗਰਸ ਨੇ ਜੋ ਮੈਨੀਫੈਸਟੋ ਬਣਾਇਆ ਹੈ, ਉਹ ਕਾਂਗਰਸ ਦਾ ਨਹੀਂ ਹੈ। ਲੱਗਦਾ ਹੈ ਕਿ ਇਹ ਮੁਸਲਿਮ ਲੀਗ ਦਾ ਮੈਨੀਫੈਸਟੋ ਹੈ।
ਇਹ ਵੀ ਪੜ੍ਹੋ- ਮੁਸਲਿਮ ਔਰਤਾਂ ਨੂੰ ਈਦ ਦਾ ਤੋਹਫ਼ਾ, ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ
‘10 ਸਾਲਾਂ ’ਚ ਰੀਅਲ ਅਸਟੇਟ ਖੇਤਰ ’ਚ 3 ਕਰੋੜ ਤੋਂ ਵੱਧ ਨਵੀਆਂ ਨੌਕਰੀਆਂ ਤਿਆਰ ਹੋਈਆਂ’
NEXT STORY