ਮੁੰਬਈ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੁੰਬਈ ਵਿਚ ਭਾਰਤ ਜੋੜੋ ਨਿਆਂ ਯਾਤਰਾ ਦੇ ਸਮਾਪਨ ਸਮਾਰੋਹ ਵਿਚ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ ਵਿਚ ਇਕ ਸ਼ਬਦ ਹੁੰਦਾ ਹੈ 'ਸ਼ਕਤੀ'। ਅਸੀਂ ਇਕ ਸ਼ਕਤੀ ਨਾਲ ਲੜ ਰਹੇ ਹਾਂ। ਸਵਾਲ ਇਹ ਹੈ ਕਿ ਉਹ ਸ਼ਕਤੀ ਕੀ ਹੈ? ਰਾਜਾ ਦੀ ਆਤਮਾ EVM ਵਿਚ ਹੈ, ਇਹ ਸੱਚ ਹੈ। ਰਾਜਾ ਦੀ ਆਤਮਾ ਈ. ਵੀ. ਐੱਮ. ਅਤੇ ਦੇਸ਼ ਦੀ ਹਰ ਸੰਸਥਾ, ED, CBI ਵਿਚ ਹੈ। ਦਰਅਸਲ ਰਾਹੁਲ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ EVM, ED,CBI ਅਤੇ ਆਮਦਨ ਟੈਕਸ ਵਿਭਾਗ ਬਿਨਾਂ ਲੋਕ ਸਭਾ ਚੋਣਾਂ ਨਹੀਂ ਜਿੱਤ ਸਕਣਗੇ। ਰਾਹੁਲ ਮੁਤਾਬਕ ਮੋਦੀ ਇਕ ਮਖੌਟਾ ਹੈ, ਜੋ ਸ਼ਕਤੀ ਲਈ ਕੰਮ ਕਰਦੇ ਹਨ। ਉਹ ਹਲਕਾ ਆਦਮੀ ਹੈ, ਜਿਨ੍ਹਾਂ ਕੋਲ 56 ਇੰਚ ਦਾ ਸੀਨਾ ਨਹੀਂ ਹੈ।
ਰਾਹੁਲ ਨੇ ਨੇਤਾਵਾਂ ਦੇ ਪਾਰਟੀ ਛੱਡਣ ਦਾ ਵੀ ਜ਼ਿਕਰ ਕੀਤਾ। ਰਾਹੁਲ ਨੇ ਕਿਹਾ ਕਿ ਮਹਾਰਾਸ਼ਟਰ ਦੇ ਇਕ ਸੀਨੀਅਰ ਕਾਂਗਰਸ ਨੇਤਾ ਪਾਰਟੀ ਨੂੰ ਛੱਡਦੇ ਹਨ ਅਤੇ ਮੇਰੀ ਮਾਂ ਨੂੰ ਰੋਂਦੇ ਹੋਏ ਆਖਦੇ ਹਨ ਕਿ ਸੋਨੀਆ ਜੀ, ਮੈਨੂੰ ਸ਼ਰਮ ਆ ਰਹੀ ਹੈ ਕਿ ਮੇਰੇ ਕੋਲ ਸ਼ਕਤੀ ਨਾਲ ਲੜਨ ਦੀ ਹਿੰਮਤ ਨਹੀਂ ਹੈ। ਮੈਂ ਜੇਲ੍ਹ ਨਹੀਂ ਜਾਣਾ ਚਾਹੁੰਦਾ। ਇਸ ਤਰ੍ਹਾਂ ਹਜ਼ਾਰਾਂ ਲੋਕਾਂ ਨੂੰ ਡਰਾਇਆ ਗਿਆ। ਰਾਹੁਲ ਨੇ ਇਸ ਦੇ ਨਾਲ ਹੀ ਕਿਹਾ ਕਿ ਵੱਧਦੀ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜ ਵਿਚ ਨਫ਼ਰਤ ਨੂੰ ਉਜਾਗਰ ਕਰਨ ਲਈ ਆਪਣੀ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ।
ਵੱਡਾ ਰੇਲ ਹਾਦਸਾ; ਇੰਜਣ ਸਣੇ ਪਟੜੀ ਤੋਂ ਉਤਰੇ ਸਾਬਰਮਤੀ-ਆਗਰਾ ਸੁਪਰਫਾਸਟ ਰੇਲਗੱਡੀ ਦੇ 4 ਡੱਬੇ
NEXT STORY