ਬੇਲਾਗਵੀ (ਅਨਸ) - ਕਰਨਾਟਕ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਜੂ ਕਾਗੇ ਨੇ ਕਿਹਾ ਹੈ ਕਿ ਜਦੋਂ ਵੀ ਕਿਸੇ ਹਸਪਤਾਲ ’ਚ ਚੰਗੀ ਦਿੱਖ ਵਾਲੀਆਂ ਖੂਬਸੂਰਤ ਨਰਸਾਂ ਮੈਨੂੰ ‘ਦਾਦਾ ਜੀ’ ਕਹਿ ਕੇ ਸੰਬੋਧਨ ਕਰਦੀਆਂ ਹਨ ਤਾਂ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ।
ਇਹ ਵੀ ਪੜ੍ਹੋ- ਪਤਨੀਆਂ ਦੀ ਕੁੱਟਮਾਰ ਦਾ ਸ਼ਿਕਾਰ ਹੋ ਰਹੇ ਪਤੀ, 10 ਸਾਲਾਂ 'ਚ 4 ਗੁਣਾ ਵਧੇ ਮਾਮਲੇ
ਵਿਵਾਦ ਪਿੱਛੋਂ 65 ਸਾਲਾ ਵਿਧਾਇਕ ਨੇ ਵੀਡੀਓ ਰਾਹੀਂ ਆਪਣੀ ਟਿੱਪਣੀ ਲਈ ਮੁਆਫੀ ਮੰਗੀ। ਇਹ ਬਿਆਨ ਰਾਜੂ ਕਾਗੇ ਨੇ ਸ਼ਨੀਵਾਰ ਬੇਲਗਾਵੀ ਜ਼ਿਲ੍ਹੇ ਦੇ ਅਮਰਖੋੜਾ ’ਚ ਦੁਸਹਿਰੇ ਦੇ ਤਿਉਹਾਰ ਦੌਰਾਨ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ’ਚ ਹਿੱਸਾ ਲੈਂਦੇ ਹੋਏ ਦਿੱਤਾ ਸੀ। ਨਰਸਾਂ ਵਿਰੁੱਧ ਬੇਲੋੜਾ ਬਿਆਨ ਦੇਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਸੀ। ਵਿਧਾਇਕ ਨੇ ਕਿਹਾ ਕਿ ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਅਜਿਹਾ ਬਿਆਨ ਦੇ ਕੇ ਮੈਂ ਆਪਣੇ ਬੁੱਢੇ ਹੋਣ ਦਾ ਦੁੱਖ ਸਾਂਝਾ ਕੀਤਾ ਸੀ। ਜੇ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਮਣੀਪੁਰ ਹਿੰਸਾ 'ਚ ਸਰਹੱਦ ਪਾਰ ਦੇ ਅੱਤਵਾਦੀ ਸਨ ਸ਼ਾਮਲ : ਮੋਹਨ ਭਾਗਵਤ
NEXT STORY