ਨਵੀਂ ਦਿੱਲੀ- ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਔਰਤਾਂ ਆਪਣੇ ਪਤੀ ਹੱਥੋਂ ਹਿੰਸਾ ਦਾ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ ਪਰ ਹੁਣ ਸਭ ਉਲਟ ਹੋ ਰਿਹਾ ਹੈ। ਪਤਨੀਆਂ ਤੋਂ ਕੁੱਟਮਾਰ ਦਾ ਸ਼ਿਕਾਰ ਹੁਣ ਪਤੀ ਹੋ ਰਹੇ ਹਨ। ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਪਾਪੁਲੇਸ਼ਨ ਸਾਇੰਸੇਜ਼ ਦੇ ਇਕ ਅਧਿਐਨ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਅੰਕੜਿਆਂ ਵਿਚ ਵੇਖਿਆ ਗਿਆ ਕਿ ਪਤਨੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਪਤੀ ਦੇ ਮਾਮਲੇ 10 ਸਾਲਾਂ ਵਿਚ 4 ਗੁਣਾ ਵੱਧ ਗਏ।
ਇਹ ਵੀ ਪੜ੍ਹੋ- ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ
ਹਿੰਦੂ, ਬੌਧ, ਸਿੱਖ, ਈਸਾਈ ਔਰਤਾਂ ਪਤੀਆਂ 'ਤੇ ਹੱਥ ਚੁੱਕਣ ਦੇ ਮਾਮਲੇ ਵਿਚ ਹਰ 1000 ਵਿਚੋਂ 30 ਹਨ। ਇਕੱਲੇ ਪਰਿਵਾਰ ਦੇ ਮੁਕਾਬਲੇ ਸਾਂਝੇ ਪਰਿਵਾਰ ਵਿਚ ਪਤੀਆਂ ਖਿਲਾਫ਼ ਔਰਤਾਂ ਦੀ ਹਿੰਸਾ ਘੱਟ ਹੁੰਦੀ ਹੈ। ਅਮੀਰ ਦੇ ਮੁਕਾਬਲੇ ਗਰੀਬ ਪਤੀ, ਪਤਨੀ ਹੱਥੋਂ ਲੱਗਭਗ ਦੁੱਗਣੀ ਗਿਣਤੀ ਵਿਚ ਕੁੱਟਮਾਰ ਦਾ ਸ਼ਿਕਾਰ ਹੋ ਰਹੇ ਹਨ। ਪਤਨੀ ਤੋਂ ਕੁੱਟਮਾਰ ਦਾ ਸ਼ਿਕਾਰ ਹਰ ਇਕ ਹਜ਼ਾਰ ਵਿਚ 56 ਪਤੀ ਸ਼ਰਾਬ ਪੀਣ ਵਾਲੇ ਹੁੰਦੇ ਹਨ, ਸ਼ਰਾਬ ਨਾ ਪੀਣ ਵਾਲੇ ਸਿਰਫ਼ 17 ਹੀ ਹਨ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ
ਪਤਨੀਆਂ ਨੂੰ ਇਸ ਲਈ ਆਉਂਦਾ ਹੈ ਗੁੱਸਾ-
ਪਤਨੀ ਦਿਨ ਦਾ ਸਮਾਂ ਕਦੋਂ ਅਤੇ ਕਿੱਥੇ ਬਿਤਾ ਰਹੀ ਹੈ, ਪਤੀ ਇਸ ਦਾ ਪੂਰਾ ਹਿਸਾਬ ਮੰਗਦਾ ਰਹੇ।
ਪਤੀ ਜੇਕਰ ਪੈਸਿਆਂ ਦੇ ਮਾਮਲੇ 'ਚ ਪਤਨੀ 'ਤੇ ਯਕੀਨ ਨਾ ਕਰੇ। ਫਜ਼ੂਲ ਖਰਚ ਦਾ ਦੋਸ਼ ਲਾਏ।
ਪਤਨੀ ਦੇ ਕਿਸੇ ਹੋਰ ਮਰਦ ਨਾਲ ਗੱਲ ਕਰਨ 'ਤੇ ਪਤੀ ਚਿੜ ਜਾਣ ਜਾਂ ਫਿਰ ਬੇਵਜ੍ਹਾ ਹੀ ਗੁੱਸਾ ਕਰਨ।
ਪਤਨੀ ਆਪਣੀਆਂ ਸਹੇਲੀਆਂ ਜਾਂ ਫਿਰ ਰਿਸ਼ੇਤਦਾਰਾਂ ਨੂੰ ਮਿਲਣ ਲਈ ਆਖੇ ਅਤੇ ਇਹ ਗੱਲ ਪਤੀ ਨਾ ਮੰਨੇ।
ਪਤਨੀ ਪੇਕੇ ਵਾਲਿਆਂ ਨੂੰ ਮਿਲਣ ਲਈ ਆਖੇ ਅਤੇ ਪਤੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੇ।
ਪਤੀ ਜੇਕਰ ਬਿਨਾਂ ਕਾਰਨ ਹੀ ਪਤਨੀ 'ਤੇ ਬੇਵਫਾਈ ਕਰਨ ਦਾ ਦੋਸ਼ ਲਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਹਿੰਗੀਆ ਸ਼ਰਨਾਰਥੀ ਜੰਮੂ ਕਸ਼ਮੀਰ 'ਚ ਬਣੇ ਵੱਡਾ ਮੁੱਦਾ, ਵਿਆਹ ਲਈ ਖਰੀਦ ਲਿਆਏ ਰੋਹਿੰਗੀਆ ਔਰਤਾਂ
NEXT STORY