ਨਵੀਂ ਦਿੱਲੀ—ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਅੱਗ ਅਤੇ ਹਿੰਸਾ ਦੇ ਨਾਲ ਕਿਸਾਨ ਅੰਦੋਲਨ ਹੋਇਆ। ਇਸ ਦੌਰਾਨ ਕਾਂਗਰਸ ਵਿਧਾਇਕ ਸ਼ਕੁੰਤਲਾ ਖਟੀਕ ਅਤੇ ਨੇਤਾ ਵੀਨਸ ਗੋਇਲ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਿਆ ਅਤੇ ਕੋਰਟ ਨੇ ਦੋਵਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਦੋਵੇਂ ਨੇਤਾਵਾਂ ਦੇ ਖਿਲਾਫ 13 ਜੂਨ ਨੂੰ ਪੁਲਸ ਨੇ ਐਫ.ਆਈ.ਆਰ. ਦਰਜ ਕੀਤੀ ਸੀ। ਹਾਲਾਂਕਿ ਹੁਣ ਤੱਕ ਪੁਲਸ ਦੋਵਾਂ ਨੂੰ ਹੀ ਫੜ੍ਹ ਨਹੀਂ ਸਕੀ ਹੈ, ਪਰ ਸ਼ਕੁੰਤਲਾ ਖਟੀਕ ਨੇ ਗ੍ਰਿਫਤਾਰੀ ਤੋਂ ਬਚਣ ਲਈ ਗਵਾਲੀਅਰ ਹਾਈਕੋਰਟ 'ਚ ਪਟੀਸ਼ਨ ਦਾਖਲ ਕਰ ਦਿੱਤੀ ਹੈ।
ਖਟੀਕ ਨੇ ਵੀਨਸ ਗੋਇਲ ਸਮੇਤ ਹੋਰ ਲੋਕਾਂ ਦੇ ਖਿਲਾਫ ਦੰਗਾ ਭੜਕਾਉਣ, ਸ਼ਾਸਕੀ ਕੰਮ 'ਚ ਰੁਕਾਵਟ ਪਹੁੰਚਾਉਣ, ਧਮਕਾਉਣ ਅਤੇ ਅਪਸ਼ਬਦ ਕਹਿਣ ਨੂੰ ਲੈ ਕੇ ਭਿੰਨ ਧਰਾਵਾਂ ਦੇ ਤਹਿਤ ਮਾਮਲਾ ਦਰਜ ਹੈ। ਸ਼ਕੁੰਤਲਾ ਖਟੀਕ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਕਰੈਰਾ ਵਿਧਾਨ ਸਬਾ ਖੇਤਰ ਤੋਂ ਕਾਂਗਰਸ ਵਿਧਾਇਕ ਹੈ।
ਪੁਲਸ ਐਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਵਿਧਾਇਕ ਖਟੀਕ ਨੇ ਆਪਣੇ ਸਾਥੀਆਂ ਦੇ ਨਾਲ ਕਿਸਾਨ ਅੰਦਲੋਨ ਦੌਰਾਨ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਕ ਵੀਡੀਓ 'ਚ ਵਾਇਰਲ ਹੋਇਆ ਸੀ, ਜਿਸ 'ਚ ਥਾਣੇ 'ਚ ਅੱਗ ਲਗਾਉਣ ਤੱਕ ਦੀ ਗੱਲ ਕਹੀ ਗਈ ਸੀ।
ਐਲ.ਓ.ਸੀ 'ਤੇ ਫੜੇ ਗਏ ਕਿਸ਼ੋਰਾਂ ਨੇ ਦੱਸਿਆ ਕਾਰਨ, ਕਿਉਂ ਕਰ ਰਹੇ ਸੀ ਬਾਰਡਰ ਪਾਰ
NEXT STORY