ਬੈਂਗਲੁਰੂ (ਵਾਰਤਾ)- ਕਰਨਾਟਕ 'ਚ ਕਾਂਗਰਸ ਵਿਧਾਇਕ ਅਤੇ ਸਾਬਕਾ ਮੰਤਰੀ ਬੀ.ਜ਼ੈੱਡ. ਜਮੀਰ ਅਹਿਮਦ ਖਾਨ ਨੇ ਜਾਤੀ ਭੇਦਭਾਵ ਦੀ ਨਿੰਦਾ ਕਰਨ ਲਈ ਇਕ ਦਲਿਤ ਸਾਧੂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਫਿਰ ਉਸ ਦਾ ਚਬਾਇਆ ਹੋਇਆ ਖਾਣਾ ਖ਼ੁਦ ਖਾਧਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਸ਼੍ਰੀਮਾਨ ਖਾਨ ਸਾਧੂ ਸਵਾਮੀ ਨਰਾਇਣ ਨੂੰ ਭੋਜਨ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਵਲੋਂ ਚੱਬਿਆ ਭੋਜਨ ਬਾਹਰ ਕੱਢਣ ਲਈ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਸ਼ਹਿਰ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਵਾਪਰੀ। ਹਾਲ ਹੀ 'ਚ ਖਾਨ ਪਿਛਲੇ ਮਹੀਨੇ ਹੁਬਲੀ ਹਿੰਸਾ ਮਾਮਲੇ 'ਚ ਗ੍ਰਿਫ਼ਤਾਰ ਲੋਕਾਂ ਨੂੰ ਭੋਜਨ ਵੰਡਣ ਤੋਂ ਬਾਅਦ ਵਿਵਾਦਾਂ 'ਚ ਆ ਗਏ ਸਨ।
ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ 'ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਗਾਇਆ ਸੀ ਪਰ ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਮੱਕਾ ਦੀ ਯਾਤਰਾ 'ਤੇ ਗਏ ਹੋਏ ਸਨ। ਸ਼੍ਰੀ ਖਾਨ ਉਸ ਸਮੇਂ ਵੀ ਵਿਵਾਦਾਂ 'ਚ ਆ ਗਏ ਸਨ, ਜਦੋਂ ਕਰਨਾਟਕ ਹਾਈਕੋਰਟ 'ਚ ਹਿਜਾਬ ਵਿਵਾਦ ਦੀ ਸੁਣਵਾਈ ਚੱਲ ਰਹੀ ਸੀ। ਉਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਹਿਜਾਬ ਔਰਤਾਂ ਦੀ ਸੁੰਦਰਤਾ ਨੂੰ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਤੋਂ ਬਚਾਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁੜੀਆਂ ਦੇ ਵੱਡੇ ਹੋਣ ਤੋਂ ਬਾਅਦ ਹਿਜਾਬ ਉਨ੍ਹਾਂ ਨੂੰ ਪਰਦੇ ਦੇ ਪਿੱਛੇ ਰੱਖਣ 'ਚ ਮਦਦ ਕਰਦਾ ਹੈ, ਜਿਸ ਨਾਲ ਉਨ੍ਹਾਂ ਦੀ ਸੁੰਦਰਤਾ ਨਹੀਂ ਦਿੱਸਦੀ ਹੈ। ਹਿਜਾਬ ਉਨ੍ਹਾਂ ਦੇ ਆਕਰਸ਼ਨ ਨੂੰ ਲੁਕਾ ਕੇ ਰੱਖਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੈਮਾਲਾ ਦੌਰਾਨ ਖੁੱਲ੍ਹੀ ਲਾੜੇ ਦੀ ਪੋਲ; ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਬੇਰੰਗ ਪਰਤੀ ਬਰਾਤ
NEXT STORY