ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ੈਲਰ ਐਸੋਸ਼ੀਏਸ਼ਨ ਦੀ ਇਕ ਮੀਟਿੰਗ ਰੁਪਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਸ਼ੈਲਰ ਮਾਲਕਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਵਿਚ ਰੁਪਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਉਨ੍ਹਾਂ ਸਮੂਹ ਸ਼ੈਲਰ ਮਾਲਕਾਂ ਦੇ ਸਹਿਯੋਗ ਨਾਲ ਲਗਾਤਾਰ 10 ਸਾਲ ਪ੍ਰਧਾਨਗੀ ਕਰਦਿਆਂ ਮਿੱਲਰਜ਼ ਦੇ ਹਿੱਤਾਂ ਲਈ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਸਮੂਹ ਸ਼ੈਲਰ ਮਾਲਕਾਂ ਨੇ ਐਸੋਸੀਏਸ਼ਨ ਦੀ ਚੋਣ ਕਰਦਿਆਂ ਹੁਸਨ ਲਾਲ ਮੜਕਨ ਨੂੰ ਚੇਅਰਮੈਨ, ਅਸ਼ੋਕ ਸੂਦ ਨੂੰ ਪ੍ਰਧਾਨ ਅਤੇ ਸਤੀਸ਼ ਮਿੱਤਲ ਨੂੰ ਸਰਪ੍ਰਸਤ ਚੁਣ ਲਿਆ। ਇਸ ਤਰ੍ਹਾਂ ਇਕ 5 ਮੈਂਬਰੀ ਕਮੇਟੀ ਵੀ ਬਣਾਈ ਗਈ ਜਿਸ ਵਿਚ ਅਜੈ ਬਾਂਸਲ, ਨਿਤਿਨ ਲੂਥਰਾ, ਜਤਿੰਦਰ ਆਨੰਦ, ਅਮਨਦੀਪ ਕੁੰਦਰਾ ਤੇ ਸੰਜੀਵ ਖੋਸਲਾ ਦੇ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਰਵੀਸ਼ ਗੋਇਲ ਨੂੰ ਕੈਸ਼ੀਅਰ ਚੁਣਿਆ ਗਿਆ। ਨਵ-ਨਿਯੁਕਤ ਚੇਅਰਮੈਨ ਹੁਸਨ ਲਾਲ ਮੜਕਨ, ਪ੍ਰਧਾਨ ਅਸ਼ੋਕ ਸੂਦ ਅਤੇ ਸਰਪ੍ਰਸਤ ਸਤੀਸ਼ ਮਿੱਤਲ ਨੇ ਕਿਹਾ ਕਿ ਅੱਜ ਸ਼ੈਲਰ ਉਦਯੋਗ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਉਹ ਹਮੇਸ਼ਾ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਜਤਿੰਦਰ ਕੁੰਦਰਾ, ਅਜੈ ਗੋਇਲ, ਅਭੈ ਗੋਇਲ, ਵਰੁਣ ਗੋਇਲ, ਹਿਤੇਸ਼ ਗੁਪਤਾ ਮੋਨੀ, ਸ਼ਾਮ ਲਾਲ ਜੈਨ, ਪੁਨੀਤ ਜੈਨ, ਸੁਖਦੇਵ ਸਿੰਘ ਕਾਹਲੋਂ, ਚਿਰਾਗ ਬਾਂਸਲ, ਚੰਦਰ ਸੇਖਰ ਖੋਸਲਾ, ਅੰਕਿਤ ਅਗਰਵਾਲ, ਸੰਤੋਖ ਸਿੰਘ ਬਾਜਵਾ, ਨਿਖਿਲ ਖੁੱਲਰ, ਰਾਕੇਸ਼ ਕੁਮਾਰ ਬਾਂਸਲ, ਰਾਜੇਸ਼ ਬਾਂਸਲ, ਸੋਨੂੰ ਸਮਰਾਲਾ, ਰਵਿੰਦਰ ਜਿੰਦਲ, ਸੁਰਿੰਦਰ ਸਿੰਘ, ਜਤਿਨ ਬਾਂਸਲ, ਸੰਨੀ ਸੂਦ ਵੀ ਹਾਜ਼ਰ ਸਨ।
ਝੋਨੇ ਦੀ ਵਾਢੀ ਨੂੰ ਲੈ ਕੇ ਵੱਡੇ ਹੁਕਮ, 2 ਨਵੰਬਰ 2025 ਤੱਕ ਹਦਾਇਤਾਂ ਲਾਗੂ
NEXT STORY