ਨੈਸ਼ਨਲ ਡੈਸਕ - ਜ਼ਮੀਨ ਘੁਟਾਲੇ ਦੇ ਮਾਮਲੇ 'ਚ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਜੋ ਮੋਦੀ ਨਾਲ ਨਹੀਂ ਜਾਵੇਗਾ, ਉਹ ਜੇਲ੍ਹ ਜਾਵੇਗਾ। ਖੜਗੇ ਨੇ ਕਿਹਾ ਕਿ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਈਡੀ ਲਗਾ ਕੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕਰਨਾ ਸੰਘਵਾਦ ਦੀਆਂ ਧੱਜੀਆਂ ਉਡਾਉਣਾ ਹੈ। ਪੀਐਮਐਲਏ ਦੀਆਂ ਵਿਵਸਥਾਵਾਂ ਨੂੰ ਸਖ਼ਤ ਬਣਾ ਕੇ ਵਿਰੋਧੀ ਨੇਤਾਵਾਂ ਨੂੰ ਡਰਾਉਣਾ ਭਾਜਪਾ ਦੀ ਟੂਲ ਕਿੱਟ ਦਾ ਹਿੱਸਾ ਹੈ।
ਇਹ ਵੀ ਪੜ੍ਹੋ - ਸੋਰੇਨ ਦੀ ਗ੍ਰਿਫ਼ਤਾਰੀ 'ਤੇ ਬੋਲੇ ਰਾਹੁਲ, ਕਿਹਾ- BJP ਲੋਕਤੰਤਰ ਨੂੰ ਕਰ ਰਹੀ ਤਬਾਹ
ਉਨ੍ਹਾਂ ਕਿਹਾ, ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੂੰ ਇੱਕ-ਇੱਕ ਕਰਕੇ ਅਸਥਿਰ ਕਰਨ ਦਾ ਭਾਜਪਾ ਦਾ ਕੰਮ ਲਗਾਤਾਰ ਜਾਰੀ ਹੈ। ਜੋ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿੱਚ ਗਿਆ ਉਹ ਚਿੱਟੇ ਵਾਂਗ ਸਾਫ਼ ਹੈ, ਜੋ ਨਹੀਂ ਗਿਆ ਉਹ ਦਾਗੀ ਹੈ? ਮਲਿਕਾਰਜੁਨ ਖੜਗੇ ਨੇ ਕਿਹਾ ਕਿ, ਜੇਕਰ ਲੋਕਤੰਤਰ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ ਤਾਂ ਭਾਜਪਾ ਨੂੰ ਹਰਾਉਣਾ ਪਵੇਗਾ। ਅਸੀਂ ਡਰਾਂਗੇ ਨਹੀਂ, ਸੰਸਦ ਤੋਂ ਲੈ ਕੇ ਸੜਕਾਂ ਤੱਕ ਲੜਦੇ ਰਹਾਂਗੇ।
ਇਹ ਵੀ ਪੜ੍ਹੋ - ਵਿਰੋਧੀ ਧਿਰ ਮੁਕਤ ਸੰਸਦ ਤੇ ਲੋਕਤੰਤਰ ਮੁਕਤ ਭਾਰਤ, ਭਾਜਪਾ ਸਰਕਾਰ ਦਾ ਉਦੇਸ਼: ਪ੍ਰਿਅੰਕਾ ਗਾਂਧੀ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੈਂਗਸਟਰ ਬੱਲੂ ਪਹਿਲਵਾਨ ਦਾ ਸ਼ਰੇਆਮ ਹੋਇਆ ਕਤਲ, ਮੋਟਰਸਾਈਕਲ ਰੋਕ ਕੇ ਮਾਰੀਆਂ 20 ਗੋਲ਼ੀਆਂ
NEXT STORY