ਬੈਂਗਲੁਰੂ- ਕਾਂਗਰਸ ਦੀ ਕਰਨਾਟਕ ਇਕਾਈ ਨੇ ਮੰਗਲਵਾਰ ਨੂੰ ਸੂਬਾ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ਨੂੰ "ਸਰਵ ਜਨਾਂਗਦਾ ਸ਼ਾਂਤੀ ਤੋਟਾ" ਨਾਮ ਦਿੱਤਾ ਗਿਆ ਹੈ। ਹਿੰਦੀ 'ਚ ਇਸ ਦਾ ਅਰਥ "ਸਾਰੇ ਲੋਕਾਂ ਲਈ ਸ਼ਾਂਤੀ ਦਾ ਬਾਗ" ਹੈ। ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿੱਧਰਮਈਆ ਅਤੇ ਪਾਰਟੀ ਦੇ ਹੋਰ ਨੇਤਾਵਾਂ ਦੀ ਮੌਜੂਦਗੀ 'ਚ ਮੈਨੀਫੈਸਟੋ ਜਾਰੀ ਕੀਤਾ, ਜਿਸ ਵਿਚ ਗ੍ਰਹਿ ਜਯੋਤੀ, ਗ੍ਰਹਿ ਲਕਸ਼ਮੀ, ਅੰਨ ਭਾਗਿਆ, ਯੁਵਾ ਨਿਧੀ ਅਤੇ ਸ਼ਕਤੀ ਦੀਆਂ 5 ਗਾਰੰਟੀਆਂ ਨੂੰ ਦੋਹਰਾਇਆ ਗਿਆ ਹੈ।
ਇਹ ਵੀ ਪੜ੍ਹੋ- ਕਰਨਾਟਕ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਜਾਣੋ ਕੀ ਕੀਤੇ ਚੁਣਾਵੀ ਵਾਅਦੇ
ਮੈਨੀਫੈਸਟੋ ਮੁਤਾਬਕ ਗ੍ਰਹਿ ਜੋਤੀ ਤਹਿਤ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਗ੍ਰਹਿ ਲਕਸ਼ਮੀ ਤਹਿਤ ਪਰਿਵਾਰ ਦੇ ਮੁਖੀ ਨੂੰ 2000 ਰੁਪਏ ਅਤੇ ਅੰਨ ਭਾਗਿਆ ਤਹਿਤ 10 ਕਿਲੋ ਅਨਾਜ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਮੈਨੀਫੈਸਟੋ ਵਿਚ ਕਿਹਾ ਗਿਆ ਹੈ ਕਿ ਯੁਵਾ ਫੰਡ ਤਹਿਤ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ ਇਕ ਮਹੀਨੇ ਵਿਚ 3000 ਰੁਪਏ ਅਤੇ ਡਿਪਲੋਮਾ ਹੋਲਡਰਾਂ ਨੂੰ 1500 ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗੈਂਗ ਦੇ ਮੈਂਬਰਾਂ ਵਲੋਂ ਕਤਲ
ਕਾਂਗਰਸ ਪ੍ਰਧਾਨ ਖੜਗੇ ਨੇ ਸੂਬੇ 'ਚ ਸਰਕਾਰ ਬਣਨ ਦੇ ਪਹਿਲੇ ਦਿਨ ਹੀ ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ। ਮੈਨੀਫੈਸਟੋ 'ਚ 5 ਗਾਰੰਟੀਆਂ ਦਾ ਜ਼ਿਕਰ ਕਰਦੇ ਹੋਏ ਖੜਗੇ ਨੇ ਕਿਹਾ ਕਿ ਮੈਂ 6ਵੀਂ ਗਾਰੰਟੀ ਦਿੰਦਾ ਹਾਂ ਕਿ ਸਾਰੇ ਵਾਅਦੇ ਸਰਕਾਰ ਬਣਨ ਦੇ ਪਹਿਲੇ ਦਿਨ, ਮੰਤਰੀ ਮੰਡਲ ਦੀ ਪਹਿਲੀ ਬੈਠਕ 'ਚ ਲਾਗੂ ਕੀਤੇ ਜਾਣਗੇ। ਇਸ ਦੇ ਨਾਲ ਹੀ ਸਾਰੀਆਂ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਸੂਬੇ ਭਰ 'ਚ KSRTC/BMTC ਬੱਸਾਂ 'ਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਪਾਰਟੀ ਨੇ ਕਿਹਾ ਕਿ ਭਾਜਪਾ ਵਲੋਂ ਸੂਬੇ 'ਚ ਪਾਸ ਕੀਤੇ "ਸਾਰੇ ਬੇਇਨਸਾਫੀ ਵਾਲੇ ਕਾਨੂੰਨ" ਅਤੇ "ਹੋਰ ਲੋਕ ਵਿਰੋਧੀ ਕਾਨੂੰਨ" ਸੱਤਾ ਵਿਚ ਆਉਣ ਦੇ ਇਕ ਸਾਲ ਦੇ ਅੰਦਰ ਰੱਦ ਕਰ ਦਿੱਤੇ ਜਾਣਗੇ।
ਅੱਤਵਾਦੀ ਫੰਡਿੰਗ ਮਾਮਲਾ : NIA ਨੇ ਕਸ਼ਮੀਰ 'ਚ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ
NEXT STORY